ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

’ਗੂਗਲ ਪੇ’ ਵਿਰੁੱਧ ਪਟੀਸ਼ਨ, ਅਦਾਲਤ ਨੇ RBI ਤੋਂ ਪੁੱਛਿਆ ਇਹ ਸੁਆਲ

’ਗੂਗਲ ਪੇ’ ਵਿਰੁੱਧ ਪਟੀਸ਼ਨ, ਅਦਾਲਤ ਨੇ RBI ਤੋਂ ਪੁੱਛਿਆ ਇਹ ਸੁਆਲ

ਦਿੱਲੀ ਹਾਈ ਕੋਰਟ ਨੇ ਅੱਜ ਭਾਰਤੀ ਰਿਜ਼ਰਵ ਬੈਂਕ (RBI) ਤੋਂ ਪੁੱਛਿਆ ਕਿ ਗੂਗਲ ਦਾ ਮੋਬਾਇਲ ਭੁਗਤਾਨ ਐਪ ‘ਜੀਪੇਅ’ ਬਿਨਾ ਜ਼ਰੂਰੀ ਮਨਜ਼ੂਰੀ ਦੇ ਕਿਵੇਂ ਵਿੱਤੀ ਲੈਣ–ਦੇਣ ਵਿੱਚ ਮਦਦ ਕਰ ਰਿਹਾ ਹੈ।

 

 

ਚੀਫ਼ ਜਸਟਿਸ ਰਾਜੇਂਦਰ ਮੈਨਨ ਤੇ ਜਸਟਿਸ ਏ.ਜੇ. ਭਾਮਭਾਨੀ ਦੇ ਬੈਂਚ ਨੇ ਇੱਕ ਪਟੀਸ਼ਨ ਉੱਤੇ ਸੁਣਵਾਈ ਕਰਦਿਆਂ RBI ਤੋਂ ਉਪਰੋਕਤ ਸੁਆਲ ਪੁੱਛਿਆ। ਜਨ ਹਿਤ ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੂਗਲ–ਪੇਅ ਭੁਗਤਾਨ ਤੇ ਨਿਬੇੜਾ ਕਾਨੂੰਨ ਦੀ ਉਲੰਘਣਾ ਕਰ ਕੇ ਭੁਗਤਾਨ ਪ੍ਰਣਾਲੀ ਸੇਵਾ–ਪ੍ਰਦਾਤਾ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਸ ਕੋਲ ਭੁਗਤਾਨ ਸੇਵਾ–ਪ੍ਰਦਾਤਾ ਦੇ ਰੁਪ ਵਿੱਚ ਕੰਮ ਕਰਨ ਨੂੰ ਲੈ ਕੇ ਕੇਂਦਰੀ ਬੈਂਕ ਤੋਂ ਵੈਧ ਮਨਜ਼ੂਰੀ ਹਾਸਲ ਨਹੀਂ ਹੈ।

 

 

ਦਿੱਲੀ ਹਾਈ ਕੋਰਟ ਨੇ RBI ਤੇ ਗੂਗਲ ਇੰਡੀਆ ਨੂੰ ਨੋਟਿਸ ਜਾਰੀ ਕਰ ਕੇ ਅਭੀਜੀਤ ਮਿਸ਼ਰਾ ਦੀ ਪਟੀਸ਼ਨ ਵਿੱਚ ਉਠਾਏ ਗਏ ਮੁੱਦੇ ਉੱਤੇ ਉਨ੍ਹਾਂਾ ਦਾ ਰੁਖ ਪੁੱਛਿਆ ਹੈ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਹੈ ਕਿ ਆਰਬੀਆਈ ਦੀ ਅਧਿਕਾਰਤ ਭੁਗਤਾਨ ਪ੍ਰਣਾਲੀ ਪ੍ਰਚਾਲਕਾਂ ਦੀ ਸੂਚੀ ਵਿੱਚ ਜੀਪੇਅ ਦਾ ਨਾਂਅ ਨਹੀਂ ਹੈ। ਕੇਂਦਰੀ ਬੈਂਕ ਨੇ ਇਹ ਸੂਚੀ 20 ਮਾਰਚ, 2019 ਨੂੰ ਜਾਰੀ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petition against Google Pay Court asks question from RBI