ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਗਾਤਾਰ 10ਵੇਂ ਦਿਨ ਪੈਟਰੋਲ, ਡੀਜਲ ਹੋਇਆ ਸਸਤਾ

ਲਗਾਤਾਰ 10ਵੇਂ ਦਿਨ ਪੈਟਰੋਲ, ਡੀਜਲ ਹੋਇਆ ਸਸਤਾ

ਪੈਟਰੋਲ ਦੀਆਂ ਕੀਮਤਾਂ `ਚ ਸ਼ਨੀਵਾਰ ਨੂੰ ਲਗਾਤਾਰ ਦਸਵੇਂ ਦਿਨ ਗਿਰਾਵਟ ਜਾਰੀ ਰਹੀ। ਦਿੱਲੀ, ਕੋਲਕਾਤਾ ਅਤੇ ਮੁੰਬਈ `ਚ ਪੈਟਰੋਲ ਦੀ ਕੀਮਤ `ਚ ਇਕ ਦਿਨ ਪਹਿਲਾਂ ਦੇ ਮੁਕਾਬਲੇ 40 ਪੈਸੇ ਪ੍ਰਤੀ ਲੀਟਰ ਘੱਟ ਦਰਜ ਕੀਤੀ ਗਈ ਅਤੇ ਚੇਨਈ `ਚ ਪੈਟਰੋਲ ਦਾ ਭਾਅ 30 ਪੈਸੇ ਪ੍ਰਤੀ ਲੀਟਰ ਘੱਟ ਹੋਇਆ। ਡੀਜਲ ਦਿੱਲੀ ਅਤੇ ਕੋਲਕਾਤਾ `ਚ 35 ਪੈਸੇ ਪ੍ਰਤੀ ਲੀਟਰ, ਮੁੰਬਈ `ਚ 37 ਪੈਸੇ ਪ੍ਰਤੀ ਲੀਟਰ ਅਤੇ ਚੇਨਈ `ਚ 38 ਪੈਸੇ ਪ੍ਰਤੀ ਲੀਟਰ ਸਸਤਾ ਹੋ ਗਿਆ।


ਇੰਡੀਅਨ ਆਇਲ ਦੀ ਵੈਬਸਾਈਟ ਤੋਂ ਮਿਲੀ ਜਾਣਕਾਰੀ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ `ਚ ਸ਼ਨੀਵਾਰ ਨੂੰ ਪੈਟਰੋਲ ਕ੍ਰਮਵਾਰ : 80.45 ਰੁਪਏ, 82.31 ਰੁਪਏ, 85.93 ਰੁਪਏ ਅਤੇ 83.60 ਰੁਪਏ ਪ੍ਰਤੀ ਲੀਟਰ ਸੀ। ਉਥੇ, ਚਾਰੇ ਮਹਾਂਨਗਰਾਂ `ਚ ਡੀਜਲ ਦਾ ਭਾਅ ਕ੍ਰਮਵਾਰ : 74.38 ਰੁਪਏ, 76.23 ਰੁਪਏ, 77.96 ਰੁਪਏ ਅਤੇ 78.64 ਰੁਪਏ ਪ੍ਰਤੀ ਲੀਟਰ ਸੀ। ਅੰਤਰਰਾਸ਼ਟਰੀ ਬਾਜ਼ਾਰ `ਚ ਪਿਛਲੇ ਦਿਨਾਂ ਤੋਂ ਕੱਚੇ ਤੇਲ ਦੀ ਕੀਮਤਾਂ ਘੱਟਣ ਬਾਅਦ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ `ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:petrol and diesel price decrease continue tenth day know what is the new rate in your city