ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਗਾਤਾਰ ਪੰਜਵੇਂ ਦਿਨ ਘਟੀਆਂ ਪੈਟਰੋਲ–ਡੀਜ਼ਲ ਦੀਆਂ ਕੀਮਤਾਂ

ਲਗਾਤਾਰ ਪੰਜਵੇਂ ਦਿਨ ਘਟੀਆਂ ਪੈਟਰੋਲ–ਡੀਜ਼ਲ ਦੀਆਂ ਕੀਮਤਾਂ

ਦੇਸ਼ ਵਿਚ ਪੈਟਰੋਲ–ਡੀਜ਼ਲ ਦੀਆਂ ਕੀਮਤਾਂ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਘਟ ਗਈਆਂ ਜਿਸ ਨਿਾਲ ਪੈਟਰੋਲ ਢਾਈ ਮਹੀਨੇ ਅਤੇ ਡੀਜ਼ਲ ਕਰੀਬ ਤਿੰਨ ਮਹੀਨੇ ਦੇ ਹੇਠਲੇ ਪੱਧਰ ਉਤੇ ਆ ਗਿਆ। ਦੇਸ਼ ਦੀ ਰਾਜਧਾਨੀ ਦਿਲੀ ਵਿਚ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸੋਮਵਾਰ ਨੂੰ ਥੋੜ੍ਹੀ ਹੋਰ ਰਾਹਤ ਮਿਲੀ ਹੈ।

 

ਦੇਸ਼ ਦੀ ਸਭ ਤੋਂ ਵੱਡੀ ਘਰੇਲੂ ਤੇਲ ਮਾਰਕੀਟ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ਵਿਚ ਅੱਜ ਪੈਟਰੋਲ 30 ਪੈਸੇ ਸਸਤਾ ਹੋ ਕੇ 71.43 ਰੁਪਏ ਪ੍ਰਤੀ ਲੀਟਰ ਰਹਿ ਗਿਆ। ਇਹ 24 ਫਰਵਰੀ ਦੇ ਬਾਅਦ ਇਸਦਾ ਸਭ ਤੋਂ ਹੇਠਲਾ ਪੱਧਰ ਹੈ। ਪੰਜ ਦਿਨ ਵਿਚ ਪੈਟਰੋਲ 1.67 ਰੁਪਏ ਸਸਤਾ ਹੋ ਚੁੱਕਿਆ ਹੈ। ਦਿੱਲੀ ਵਿਚ ਡੀਜ਼ਲ ਵੀ 13 ਪੈਸੇ ਸਸਤਾ ਹੋ ਕੇ ਅੱਜ 65.98 ਰੁਪਏ ਪ੍ਰਤੀ ਲੀਟਰ ਉਤੇ ਆ ਗਿਆ, ਜੋ 17 ਫਰਵਰੀ ਨੂੰ ਬਾਅਦ ਦਾ ਇਸਦਾ ਹੇਠਲਾ ਪੱਧਰ ਹੈ। ਪੰਜ ਦਿਨ ਵਿਚ ਇਸਦੀ ਕੀਮਤ 68 ਪੈਸੇ ਘੱਟ ਹੋ ਚੁੱਕੀ ਹੈ।

 

ਮੁੰਬਈ ਅਤੇ ਚੇਨਈ ਵਿਚ ਸੋਮਵਾਰ ਨੁੰ ਪੈਟਰੋਲ 30–30 ਪੈਸੇ ਸਸਤਾ ਹੋ ਕੇ ਕ੍ਰਮਵਾਰ 77.04 ਰੁਪਏ ਅਤੇ 74.14 ਰੁਪਏ ਪ੍ਰਤੀ ਲੀਟਰ ਵਿਕਿਆ। ਕੋਲਕਾਤਾ ਵਿਚ ਇਸਦੀ ਕੀਮਤ 29 ਪੈਸੇ ਘਟਕੇ 73.50 ਰੁਪਏ ਪ੍ਰਤੀ ਲੀਟਰ ਰਹਿ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and diesel price down in fifth consecutive day