ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੇਵੇਂ ਦਿਨ ਘੱਟ ਹੋਈਆਂ ਪੈਟਰੋਲ–ਡੀਜ਼ਲ ਦੀਆਂ ਕੀਮਤਾਂ

ਛੇਵੇਂ ਦਿਨ ਘੱਟ ਹੋਈਆਂ ਪੈਟਰੋਲ–ਡੀਜ਼ਲ ਦੀਆਂ ਕੀਮਤਾਂ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਦਾ ਸਿਲਸਿਲਾ ਲਗਾਤਾਰ ਛੇਵੇਂ ਦਿਨ ਮੰਗਲਵਾਰ ਨੁੰ ਵੀ ਜਾਰੀ ਰਿਹਾ। ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਚ 25 ਪੈਸੇ, ਜਦੋਂ ਕਿ ਚੇਨਈ ਵਿਚ 26 ਪੈਸੇ ਪ੍ਰਤੀ ਲੀਟਰ ਘਟਾ ਦਿੱਤਾ ਹੈ। ਉਥੇ ਡੀਜਲ ਦੀਆਂ ਕੀਮਤਾਂ ਵਿਚ ਦਿੱਲੀ ਅਤੇ ਕੋਲਕਾਤਾ ਵਿਚ 12 ਪੈਸੇ ਜਦੋਂ ਕਿ ਮੁੰਬਈ ਅਤੇ ਚੇਨਈ ਵਿਚ 13 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ।

 

ਇਸ ਦੇ ਨਾਲ ਹੀ ਦਿੱਲੀ ਵਿਚ ਪੈਟਰੋਲ ਇਨ੍ਹਾਂ ਛੇ ਦਿਨਾਂ ਵਿਚ 1.82 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਉਥੇ ਡੀਜਲ਼ ਦੀਆਂ ਕੀਮਾਂ ਵਿਚ ਦਿੱਲੀ ਦੇ ਖਪਤਕਾਰਾਂ ਨੂੰ ਇਨ੍ਹਾਂ ਛੇ ਦਿਨਾਂ ਵਿਚ 80 ਪੈਸੇ ਪ੍ਰਤੀ ਲੀਟਰ ਰਾਹਤ ਮਿਲੀ ਹੈ।

 

ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਮੰਗਲਵਾਰ ਦੀ ਕਟੌਤੀ ਦੇ ਬਾਅਦ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੇ ਭਾਅ ਘਟਕੇ ਕ੍ਰਮਵਾਰ 71.18 ਰੁਪਏ, 73.25 ਰੁਪਏ, 76.79 ਰੁਪਏ ਅਤੇ 73.88 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਉਥੇ ਚਾਰਾਂ ਮਹਾਂਨਗਰਾ ਵਿਚ ਡੀਜਲ ਦੇ ਭਾਅ ਘਟਕੇ ਕ੍ਰਮਵਾਰ 65.86 ਰੁਪਏ, 67.61 ਰੁਪਏ, 69 ਰੁਪਏ ਅਤੇ 69.61 ਰੁਪਏ ਪ੍ਰਤੀ ਲੀਟਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and diesel price down in sixth consecutive day