ਅਗਲੀ ਕਹਾਣੀ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਫਿਰ ਤੋੜਿਆ ਰਿਕਾਰਡ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ ਵਾਧਾ ਲਗਾਤਾਰ ਜਾਰੀ ਹੈ। ਸੋਮਵਾਰ 10 ਸਤੰਬਰ ਨੂੰ ਦਿੱਲੀ ਚ ਪੈਟਰੋਲ ਦਾ ਮੁੱਲ 23 ਪੈਸੇ ਵੱਧ ਕੇ 80.73 ਪ੍ਰਤੀ ਲਿਟਰ ਹੋ ਗਿਆ ਹੈ। ਡੀਜ਼ਲ ਦੇ ਮੁੱਲ ਚ ਵੀ ਵਾਧਾ ਹੋਇਆ ਹੈ। ਡੀਜ਼ਲ 22 ਪੈਸੇ ਪ੍ਰਤੀ ਲਿਟਰ ਵੱਧ ਕੇ 72.83 ਰੁਪਏ ਹੋ ਗਿਆ ਹੈ।

 

ਜਿ਼ਕਰਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਲਗਾਤਾਰ ਵੱਧਦੇ ਮੁੱਲ ਲਈ ਡਿੱਗਦਾ ਰੁਪਿਆ ਅਤੇ ਕੱਚੇ ਤੇਲ ਦੀ ਵੱਧਦੀ ਕੀਮਤਾਂ ਜਿ਼ੰਮੇਦਾਰ ਹਨ। ਡਾਲਰ ਦੇ ਮੁਕਾਬਲੇ ਰੁਪਏ ਚ ਲਗਾਤਾਰ ਗਿਰਾਵਟ ਜਾਰੀ ਹੈ। ਕੱਚਾ ਤੇਲ ਵੀ ਅੰਤਰਰਾਜੀ ਪੱਧਰ ਤੇ ਵੱਧ ਰਿਹਾ ਹੈ। ਇਸਦੇ ਕਾਰਨ ਤੇਲ ਕੰਪਨੀਆਂ ਦੀ ਲਾਗਤ ਚ ਵੀ ਵਾਧਾ ਹੋ ਰਿਹਾ ਹੈ।

 

 

 

ਮਾਹਰਾਂ ਮੁਤਾਬਕ ਕੀਮਤਾਂ ਚ ਹਾਲੇ ਘੱਟਣ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਰੁਪਿਆ ਕਮਜ਼ੋਰ ਹੈ ਅਤੇ ਆਲਮੀ ਪੱਧਰ ਤੇ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਅਜਿਹੇ ਚ ਤੇਲ ਖਰੀਦਣਾ ਮਹਿੰਗਾ ਹੋ ਗਿਆ ਹੈ। ਇਸ ਲਈ ਕੀਮਤਾਂ ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅਜਿਹੇ ਚ ਸਰਕਾਰ ਟੈਕਸ ਘਟਾ ਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰ ਸਕਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and Diesel prices again broke records