ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਕ ਦਿਨ ਦੀ ਰਾਹਤ ਤੋਂ ਬਾਅਦ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਫਿਰ ਵਾਧਾ ਕੀਤਾ ਹੈ। ਦਿੱਲੀ ਵਿਚ ਡੀਜ਼ਲ 11 ਪੈਸੇ ਅਤੇ ਪੈਟਰੋਲ 13 ਪੈਸੇ ਮਹਿੰਗਾ ਹੋਇਆ ਹੈ। ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ ਵਧ ਕੇ 81 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਡੀਜ਼ਲ ਵੀ 73.08 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।
ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ
ਸ਼ਹਿਰ ਪੈਟਰੋਲ (ਰੁਪਏ 'ਚ) ਡੀਜ਼ਲ (ਰੁਪਏ 'ਚ)
ਦਿੱਲੀ 81.00 73.08
ਮੁੰਬਈ 88.39 77.58
ਕੋਲਕਾਤਾ 82.87 74.93
ਹਰਿਆਣਾ 81.59 74.05
ਹਿਮਾਚਲ ਪ੍ਰਦੇਸ਼ 82.05 73.37
ਚੇਨਈ 84.19 77.25
ਪੰਜਾਬ ਵਿਚ ਪੈਟਰੋਲ ਦੀਆਂ ਕੀਮਤਾਂ
ਸ਼ਹਿਰ ਪੈਟਰੋਲ (ਰੁਪਏ 'ਚ )
ਅੰਮ੍ਰਿਤਸਰ 86.88
ਲੁਧਿਆਣਾ 86.74
ਪਟਿਆਲਾ 86.68
ਜਲੰਧਰ 86.31