ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦੇ ਮੁੱਲ ’ਚ ਲਗਾਤਾਰ ਚੌਥੇ ਦਿਨ ਵਾਧਾ

ਤੇਲ ਦੇ ਮੁੱਲ `ਚ ਸਰਕਾਰ ਵਲੋਂ ਦਿੱਤੀ ਗਈ ਰਾਹਤ ਮਗਰੋਂ ਹੁਣ ਕੀਮਤ ਫਿਰ ਵਧਣ ਜਾ ਰਹੀ ਹੈ। ਮੰਗਲਵਾਰ ਨੂੰ ਲਗਾਤਾਰ ਚੌਥੇ ਦਿਨ ਤੇਲ ਦਾ ਮਹਿੰਗਾ ਹੋਣਾ ਜਾਰੀ ਰਿਹਾ।


ਮੰਗਲਵਾਰ ਨੂੰ ਦਿੱਲੀ `ਚ ਪੈਟਰੋਲ ਦੀ ਕੀਮਤ 23 ਪੈਸੇ ਦੇ ਵਾਧੇ ਦੇ ਨਾਲ 82.26 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਜਦਕਿ ਡੀਜ਼ਲ ਦਾ ਮੁੱਲ 29 ਪੈਸੇ ਵੱਧ ਕੇ 74.11 ਰੁਪਏ ਹੋ ਗਿਆ ਹੈ। ਮੁੰਬਈ `ਚ ਪੈਟਰੋਲ ਹੁਣ 87 ਰੁਪਏ ਦੇ ਪਾਰ ਪਹੁੰਚਿਆ ਗਿਆ ਹੈ।

 

 

ਕੇਂਦਰ ਸਰਕਾਰ ਨੇ ਵੀਰਵਾਰ ਨੂੰ ਤੇਲ ਦੀਆਂ ਕੀਮਤਾਂ `ਚ 2.50 ਰੁਪਏ ਤੱਕ ਦੀ ਰਾਹਤ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਕਈ ਸੂਬਿਆਂ ਨੇ ਵੀ ਆਪਣੇ ਵਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ `ਚ ਕਮੀ ਦਾ ਐਲਾਨ ਕੀਤਾ ਸੀ। ਕੇਂਦਰ ਅਤੇ ਸੂਬਿਆਂ ਦੇ ਇਸ ਫੈਸਲੇ ਤੋਂ ਬਾਅਦ ਦੇਸ਼ ਭਰ `ਚ ਤੇਲ ਦੀਆਂ ਕੀਮਤਾਂ `ਚ ਘੱਟੋਂ-ਘੱਟ 2.50 ਰੁਪਏ ਅਤੇ ਵੱਧ ਤੋਂ ਵੱਧ 5 ਰੁਪਏ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਸੀ। ਇਸ ਦੇ ਅਗਲੇ ਦਿਨ ਸ਼ੁੱਕਰਵਾਰ ਨੂੰ ਪੈਟਰੋਲ-ਡੀਜ਼ਲ ਦੇ ਕੀਮਤਾਂ `ਚ ਕੋਈ ਵਾਧਾ ਨਹੀਂ ਹੋਇਆ ਸੀ। ਫਿਰ ਸ਼ਨੀਵਾਰ ਅਤੇ ਐਤਵਾਰ ਨੂੰ ਕੀਮਤ ਫਿਰ ਵਧ ਗਈ ਸਨ।        

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and diesel prices continue for the fourth consecutive day