ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟੋਰਲ-ਡੀਜ਼ਲ ਦਾ ਮੁੱਲ ਲਗਾਤਾਰ ਤੀਜੇ ਦਿਨ ਘਟਿਆ

ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਆਮ ਲੋਕਾਂ ਨੂੰ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਚ ਵੱਡੀ ਰਾਹਤ ਮਿਲੀ। ਹਾਲਾਂਕਿ ਸ਼ੁੱਕਰਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਹਰੇ ਨਿਸ਼ਾਨ ਨਾਲ ਖੁੱਲ੍ਹੀਆਂ ਤੇ ਵਪਾਰ ਦੌਰਾਲ ਇਸ ਵਿਚ ਲਗਭਗ ਡੇਢ ਗੁਣਾ ਦੀ ਤੇਜ਼ੀ ਦੇਖੀ ਗਈ। ਸਵੇਰ ਸਮੇਂ ਕੱਚਾ ਤੇਲ 53 ਡਾਲਰ ਪ੍ਰਤੀ ਬੈਰਲ ਪੇ ਪੱਧਰ ਤੇ ਪੁੱਜ ਗਿਆ। ਹਾਲਾਂਕਿ ਘਰੇਲੂ ਬਾਜ਼ਾਰ ਚ ਰਾਹਤ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ।

 

ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਸ਼ੁੱਕਰਵਾਰ ਸਵੇਰ ਪੈਟਰੋਲ ਦੀ ਕੀਮਤ ਚ 19 ਪੈਸੇ ਅਤੇ ਡੀਜ਼ਲ ਚ 14 ਪੈਸੇ ਦੀ ਗਿਰਾਵਟ ਆਈ ਹੈ। ਪੈਟਰੋਲ ਅਤੇ ਡੀਜ਼ਲ ਚ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ। ਆਉਣ ਵਾਲੇ ਸਮੇਂ ਚ ਪੈਟਰੋਲ ਅਤੇ ਡੀਜ਼ਲ ਚ ਹੋਰ ਵੀ ਕਟੌਤੀ ਹੋਣ ਦੀ ਉਮੀਦ ਹੈ।

 

ਅੱਜ ਹੋਈ ਇਸ ਕਟੌਤੀ ਮਗਰੋਂ ਦਿੱਲੀ ਚ ਪੈਟਰੋਲ ਦਾ ਮੁੱਲ 69.55 ਰੁਪਏ ਪ੍ਰਤੀ ਲੀਟਰ ਹੋ ਗਿਆ ਜਦਕਿ ਡੀਜ਼ਲ ਦਾ ਮੁੱਲ 63.62 ਰੁਪਏ ਪ੍ਰਤੀ ਲੀਟਰ ਤੇ ਪੁੱਜ ਗਿਆ।

 

 

 

 

/

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol and diesel prices declined for the third consecutive day