1991 ਦੀ ਖਾੜੀ ਜੰਗ ਤੋਂ ਬਾਅਦ ਕੌਮਾਂਤਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਕੱਚੇ ਤੇਲ ਦੀ ਕੀਮਤ ਚ 30% ਦੀ ਗਿਰਾਵਟ ਆਈ ਹੈ। ਇਸਦਾ ਅਸਰ ਭਾਰਤ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ। ਪੈਟਰੋਲ ਦੀ ਕੀਮਤ ਅੱਠ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ।
ਪਿਛਲੇ ਅੱਠ ਮਹੀਨਿਆਂ ਵਿੱਚ ਪਹਿਲੀ ਵਾਰ ਪੈਟਰੋਲ ਦੀ ਕੀਮਤ 71 ਰੁਪਏ ਤੋਂ ਹੇਠਾਂ ਗਈ ਹੈ। ਅੱਜ 70.83 ਰੁਪਏ ਪ੍ਰਤੀ ਲੀਟਰ ਪੈਟਰੋਲ ਦਿੱਲੀ ਵਿਚ ਮਿਲ ਰਿਹਾ ਹੈ। ਭਾਰਤੀ ਵਾਂਯਦਾ ਬਾਜ਼ਾਰ ਚ ਕੱਚੇ ਤੇਲ ਦੀ ਕੀਮਤ ਘੱਟ ਕੇ 2,200 ਰੁਪਏ ਪ੍ਰਤੀ ਬੈਰਲ ਹੋ ਗਈ ਹੈ।
ਕੱਚੇ ਤੇਲ ਦੀਆਂ ਕੀਮਤਾਂ ਚ 1991 ਦੀ ਖਾੜੀ ਜੰਗ ਤੋਂ ਬਾਅਦ, ਮੁੱਖ ਤੌਰ ਤੇ ਸਾਊਦੀ ਅਰਬ ਦੁਆਰਾ ਤੇਲ ਦੀਆਂ ਕੀਮਤਾਂ ਘੱਟ ਕਰਨ ਦੇ ਕਾਰਨ ਇਹ ਸਭ ਤੋਂ ਵੱਡੀ ਗਿਰਾਵਟ ਹੈ।
ਇਕ ਬੈਰਲ ਵਿਚ 159 ਲੀਟਰ ਕੱਚਾ ਤੇਲ ਹੁੰਦਾ ਹੈ। ਇਸ ਤਰ੍ਹਾਂ ਇਕ ਲੀਟਰ ਕੱਚੇ ਤੇਲ ਦੀ ਕੀਮਤ ਤਕਰੀਬਨ 13-14 ਰੁਪਏ 'ਤੇ ਆਵੇਗੀ, ਜਦੋਂ ਕਿ ਇਕ ਲੀਟਰ ਪਾਣੀ ਦੀ ਬੋਤਲ ਲਈ ਘੱਟੋ ਘੱਟ 20 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ।
ਕੱਚੇ ਤੇਲ 'ਤੇ ਸ਼ੁਰੂ ਹੋਈ ਕੀਮਤ ਯੁੱਧ ਅਤੇ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਕਾਰਨ ਸੋਮਵਾਰ (9 ਮਾਰਚ) ਨੂੰ ਅੰਤਰਰਾਸ਼ਟਰੀ ਬਾਜ਼ਾਰ ਵਿਚ 30 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ।
ਮਲਟੀ ਕਮੋਡਿਟੀ ਐਕਸਚੇਂਜ ਮਤਲਬ ਐਮ ਸੀ ਐਕਸ 'ਤੇ ਕੱਚੇ ਤੇਲ ਦੀ ਕੀਮਤ ਮਾਰਚ ਦੇ ਇਕਰਾਰਨਾਮੇ 'ਚ 997 ਰੁਪਏ ਜਾਂ 31.56 ਪ੍ਰਤੀਸ਼ਤ ਦੀ ਗਿਰਾਵਟ ਨਾਲ 21,62 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਹੋ ਰਹੀ ਸੀ।