ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਨਵਰੀ ਦੇ ਬਾਅਦ ਹੇਠਲੇ ਪੱਧਰ ਉਤੇ ਆਇਆ ਡੀਜ਼ਲ ਦਾ ਭਾਅ

ਜਨਵਰੀ ਦੇ ਬਾਅਦ ਹੇਠਲੇ ਪੱਧਰ ਉਤੇ ਆਇਆ ਡੀਜ਼ਲ ਦਾ ਭਾਅ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਦਾ ਸਿਲਸਿਲਾ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਜਾਰੀ ਰਿਹਾ। ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿਚ ਪੈਟਰੋਲ ਦਾ ਭਾਅ 71 ਰੁਪਏ ਪ੍ਰਤੀ ਲੀਟ+ ਤੋਂ ਹੇਠਾਂ ਆ ਗਿਆ। ਉਥੇ, ਡੀਜ਼ਲ ਦਿੱਲੀ ਵਿਚ ਇਸ ਸਾਲ ਜਨਵਰੀ ਦੇ ਬਾਅਦ 65 ਰੁਪਏ ਪ੍ਰਤੀ ਲੀਟਰ ਤੋਂ ਹੇਠਾਂ ਵਿਕਣ ਲੱਗਿਆ ਹੈ।

 

ਤੇਲ ਮਾਰਕੀਟ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਪੈਟਰੋਲ ਦੇ ਭਾਅ ਵਿਚ ਦਿੱਲੀ ਅਤੇ ਮੁੰਬਈ ਵਿਚ 13 ਪੈਸੇ, ਕੋਲਕਾਤਾ ਵਿਚ 12 ਪੈਸੇ ਜਦੋਂਕਿ ਚੇਨਈ ਵਿਚ 14 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ। ਉਥੇ, ਡੀਜ਼ਲ ਦੇ ਭਾਅਲ ਦਿੱਲੀ ਅਤੇ ਕੋਲਕਾਤਾ ਵਿਚ 32 ਪੈਸੇ ਜਦੋਂ ਕਿ ਮੁੰਬਈ ਵਿਚ 33 ਪੈਸੇ ਅਤੇ ਚੇਨਈ ਵਿਚ 34 ਪੈਸੇ ਲੀਟਰ ਘਟ ਗਏ ਹਨ।

 

ਇੰਡੀਟਨ ਆਇਲ ਦੀ ਵੈਬਸਾਈਟ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੇ ਭਾਅ ਘਟਕੇ ਕ੍ਰਮਵਾਰ : 70.94 ਰੁਪਏ, 73.19 ਰੁਪਏ, 76.63 ਰੁਪਏ ਅਤੇ 73.70 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਡੀਜ਼ਲ ਦੇ ਭਾਅ ਵੀ ਚਾਰੇ ਮਹਾਂਨਗਰਾ ਵਿਚ ਘਟਕੇ ਕ੍ਰਮਵਾਰ : 64.90 ਰੁਪਏ, 66.82 ਰੁਪਏ, 68.06 ਰੁਪਏ ਅਤੇ 68.66 ਰੁਪਏ ਪ੍ਰਤੀ ਲੀਟਰ ਹੋ ਗਏ ਹਨ।

 

ਤੇਲ ਦੇ ਭਾਅ ਵਿਚ ਵੀ ਇਸ ਕਟੌਤੀ ਦੇ ਬਾਅਦ ਦਿੱਲੀ ਵਿਚ ਪੈਟਰੋਲ ਦਾ ਭਾਅ ਇਸ ਸਾਲ 18 ਫਰਵਰੀ ਦੇ ਬਾਅਦ ਪਹਿਲੀ ਵਾਰ 71 ਰੁਪਏ ਲੀਟਰ ਤੋਂ ਹੇਠਾਂ ਆਇਆ ਹੈ। ਦਿੱਲੀ ਵਿਚ 18 ਫਰਵਰੀ 2019 ਨੂੰ ਪੈਟਰੋਲ 70.91 ਰੁਪਏ ਲੀਟਰ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol diesel price in your city know rate list