ਪੈਟਰੋਲ-ਡੀਜ਼ਲ ਦੇ ਮੁੱਲ ਚ ਸੋਮਵਾਰ ਨੂੰ ਲਗਾਤਾਰ 12ਵੇਂ ਦਿਨ ਕਟੌਤੀ ਦਰਜ ਕੀਤੀ ਗਈ ਪਰ ਆਉਣ ਵਾਲੇ ਦਿਨਾਂ ਚ ਤੇਲ ਦਾ ਮੁੱਲ ਦੁਬਾਰਾ ਵੱਧ ਸਕਦਾ ਹੈ। ਦਰਅਸਲ ਅਮਰੀਕਾ ਅਤੇ ਚੀਨ ਵਿਚਾਲੇ ਵਪਾਰਕ ਤਣਾਅ ਘਟਣ ਮਗਰੋਂ ਆਲਮੀ ਬਾਜ਼ਾਰ ਚ ਕੱਚੇ ਤੇਲ ਦੇ ਮੁੱਲ ਚ ਜ਼ੋਰਦਾਰ ਤੇਜ਼ੀ ਦੇਖੀ ਜਾ ਰਹੀ ਹੈ। ਜਿਸ ਕਾਰਨ ਭਾਰਤ ਚ ਤੇਲ ਦੀ ਆਮਦ ਮਹਿੰਦੀ ਹੋ ਸਕਦੀ ਹੈ।
ਆਲਮੀ ਬਾਜ਼ਾਰ ਚ ਕੱਚੇ ਤੇਲ ਦੇ ਮੁੱਲ ਚ 5 ਫੀਸਦੀ ਤੋਂ ਜਿ਼ਆਦਾ ਦੀ ਤੇਜ਼ੀ ਆਈ ਹੈ। ਦਿੱਲੀ ਚ ਪੈਟਰੋਲ ਦਾ ਮੁੱਲ 72 ਰੁਪਏ ਤੋਂ ਘੱਟ ਹੋ ਗਿਆ ਜਦਕਿ ਡੀਜ਼ਲ ਵੀ 67 ਰੁਪਏ ਤੋਂ ਘੱਟ ਦੇ ਮੁੱਲ ਤੇ ਵਿੱਕ ਰਿਹਾ ਹੈ।