ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਗਾਤਾਰ 5ਵੇਂ ਦਿਨ ਪੈਟਰੋਲ-ਡੀਜ਼ਲ ਦਾ ਮੁੱਲ ਘਟਿਆ

ਅੰਤਰਰਾਜੀ ਬਾਜ਼ਾਰ ਚ ਕੱਚੇ ਤੇਲੇ ਦੀਆਂ ਕੀਮਤਾਂ ਚ ਕਮੀ ਕਾਰਨ ਤੇਲ ਕੰਪਨੀਆਂ ਨੇ ਸੋਮਵਾਰ ਨੂੰ ਲਗਾਤਾਰ 5ਵੇਂ ਦਿਨ ਪੈਟਰੋਲ-ਡੀਜ਼ਲ ਦੇ ਮੁੱਲ ਚ ਕਟੌਤੀ ਕੀਤੀ। ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਚ ਦਿੱਲੀ ਚ ਦੋਵੇਂ ਇੰਧਨ ਦੇ ਮੁੱਲ ਚ 30 ਅਤੇ 27 ਪੈਸੇ ਦੀ ਕਮੀ ਆਈ।

 

ਪਿਛਲੇ 5 ਦਿਨਾਂ ਚ ਪੈਟਰੋਲ 1.39 ਰੁਪਏ ਅਤੇ ਡੀਜ਼ਲ 70 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ।ਦਿੱਲੀ ਚ ਅੱਜ ਦੇ ਘਟੇ ਮੁੱਲ ਕਾਰਨ ਪੈਟਰੋਲ 81.44 ਰੁਪਏ ਅਤੇ ਡੀਜ਼ਲ 74.92 ਰੁਪਏ ਪ੍ਰਤੀ ਲੀਟਰ ਹੋ ਗਿਆ।

 

ਖਾਸ ਗੱਲ ਇਹ ਹੈ ਕਿ ਦੇਸ਼ ਦੀ ਰਾਜਧਾਨੀ ਚ ਦੋਵੇਂ ਇੰਧਣਾਂ ਤੇ ਵੈਟ ਨਾ ਘਟਾਉਣ ਨੂੰ ਲੈ ਕੇ 400 ਪੰਪ ਮਾਲਿਕਾਂ ਨੇ ਸਵੇਰੇ 6 ਵਜੇ ਤੋਂ ਹੜਤਾਲ ਆਰੰਭ ਦਿੱਤੀ ਹੈ ਜੋ ਕਿ ਮੰਗਲਵਾਰ ਤੜਕੇ 5 ਵਜੇ ਤੱਕ ਜਾਰੀ ਰਹੇਗੀ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol-Diesel Price Slips For 5th Day