ਅਗਲੀ ਕਹਾਣੀ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਡਿੱਗ ਰਹੀਆਂ ਹਨ ਲਗਾਤਾਰ, ਇਹ ਅੱਜ ਦੀ ਕੀਮਤ

ਪੈਟਰੋਲ-ਡੀਜ਼ਲ ਦੀ ਕੀਮਤ 'ਚ ਵੀਰਵਾਰ ਨੂੰ ਫਿਰ ਰਾਹਤ ਮਿਲੀ। ਕੌਮਾਂਤਰੀ ਬਾਜ਼ਾਰ 'ਚ ਪਿਛਲੇ ਕਾਰੋਬਾਰੀ ਸੈਸ਼ਨ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ ਹੈ। ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 41 ਪੈਸੇ ਘੱਟ ਕੇ 75.97 ਰੁਪਏ ਪ੍ਰਤੀ ਲੀਟਰ ਹੋ ਗਈ। ਡੀਜ਼ਲ ਦੀ ਕੀਮਤ 'ਚ ਵੀ 30 ਪੈਸੇ ਦੀ ਕਟੌਤੀ ਦੇਖਣ ਨੂੰ ਮਿਲੀ ਅਤੇ ਨਵੀਂ ਕੀਮਤ 70.97 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਆ ਗਈ ਹੈ।

 

ਮੁੰਬਈ 'ਚ ਵੀ ਪੈਟਰੋਲ ਦੀ ਕੀਮਤ 'ਚ 40 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਅੱਜ ਇਹ 81.50 ਰੁਪਏ ਪ੍ਰਤੀ ਲੀਟਰ ਵਿਕਿਆ। ਉੱਧਰ ਡੀਜ਼ਲ ਦੀ ਕੀਮਤ 32 ਪੈਸੇ ਘੱਟ ਕੇ 74.34 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol-Diesel prices are declining its todays price