ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ, ਇਹ ਹੈ ਕਾਰਨ

ਪੈਟੋਰਲ ਅਤੇ ਡੀਜ਼ਲ ਦੇ ਮੁੱਲ ਚ ਐਤਵਾਰ ਨੂੰ ਮੁੜ ਕਟੌਤੀ ਕਰ ਦਿੱਤੀ ਗਈ। ਨਵੀਂ ਕਟੌਤੀ ਮਗਰੋਂ ਕੌਮੀ ਰਾਜਧਾਨੀ ਦਿੱਲੀ ਚ ਪੈਟਰੋਲ 72 ਰੁਪਏ ਤੋਂ ਘੱਟ ਕੀਮਤ ਤੇ ਮਿਲਣ ਲਗਿਆ ਹੈ। ਤੇਲ ਸਪਲਾਈ ਕੰਪਨੀਆਂ ਨੇ ਇਕ ਦਿਨ ਦੇ ਠਹਿਰਾਓ ਮਗਰੋਂ ਮੁੜ ਪੈਟਰੋਲ ਦੇ ਮੁੱਲ ਚ ਕਟੌਤੀ ਕੀਤੀ ਹੈ। ਡੀਜ਼ਲ ਦੇ ਮੁੱਲ ਚ ਵੀ ਲਗਾਤਾਰ ਚੌਥੇ ਦਿਨ ਕਟੌਤੀ ਕੀਤੀ ਗਈ ਹੈ।

 

ਦੇਸ਼ ਦੇ ਚਾਰ ਮੁੱਖ ਮਹਾਨਗਰਾਂ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਚ ਪੈਟੋਰਲ ਦਾ ਮੁੱਲ ਐਤਵਾਰ ਨੂੰ 9 ਪੈਸੇ ਪ੍ਰਤੀ ਲੀਟਰ ਘੱਟ ਗਏ ਜਦਕਿ ਡੀਜ਼ਲ ਦਾ ਮੁੱਲ ਵੀ ਦਿੱਲੀ ਚ 15 ਪੈਸ, ਕੋਲਕਾਤਾ ਚ 14 ਪੈਸੇ ਅਤੇ ਮੁੰਬਈ ਤੇ ਚੇਨਈ ਚ 16 ਪੈਸੇ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ।

 

ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਚ ਪੈਟਰੋਲ ਦਾ ਮੁੱਲ ਘੱਟ ਕੇ ਲੜੀਵਾਰ 71.99, 74.69, 77.65 ਅਤੇ 74.78 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਚਾਰੇ ਮਹਾਨਗਰਾਂ ਚ ਡੀਜ਼ਲ ਦਾ ਮੁੱਲ ਵੀ ਘੱਟ ਕੇ ਲੜੀਵਾਰ 65.49, 67.87, 68.66 ਅਤੇ 69.19 ਰੁਪਏ ਪ੍ਰਤੀ ਲੀਟਰ ਹੋ ਗਏ ਹਨ।

 

ਲੰਘੇ ਦਿਨੀ ਆਲਮੀ ਬਾਜ਼ਾਰ ਚ ਕੱਚੇ ਤੇਲ ਦੇ ਮੁੱਲ ਚ ਆਈ ਨਰਮੀ ਕਾਰਨ ਭਾਰਤ ਚ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਘੱਟ ਰਹੇ ਹਨ। ਦੇਸ਼ ਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਚ 5 ਜੁਲਾਈ ਮਗਰੋਂ ਸਭ ਤੋਂ ਹੇਠਲੇ ਪੱਧਰ ਤੇ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol-diesel prices cut that s the reason