ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਰ ਘਟੀਆਂ, ਲੋਕਾਂ ਨੂੰ ਆ ਰਿਹੈ ਸਾਹ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਜਾਰੀ ਹੈ। ਕੱਚੇ ਤੇਲ ਦੀ ਕੀਮਤ 'ਚ ਪਿਛਲੇ 20 ਦਿਨ ਕਮੀ ਹੋ ਰਹੀ ਹੈ। ਇਸ ਦਾ ਫਾਇਦਾ ਤੇਲ ਕੰਪਨੀਆਂ ਨੂੰ ਮਿਲ ਰਿਹਾ ਹੈ। ਵੀਰਵਾਰ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 18 ਪੈਸੇ ਪ੍ਰਤੀ ਲੀਟਰ ਘੱਟ ਹੋ ਕੇ 77.10 ਰੁਪਏ ਪ੍ਰਤੀ ਲੀਟਰ 'ਤੇ ਆ ਗਈ ਹੈ ਅਤੇ ਡੀਜ਼ਲ 18 ਪੈਸੇ ਪ੍ਰਤੀ ਲੀਟਰ ਘਟ ਕੇ 71.93 ਰੁਪਏ ਪ੍ਰਤੀ ਲੀਟਰ ਹੋ ਗਿਆ।

 

ਦੂਜੇ ਪਾਸੇ ਮੁੰਬਈ 'ਚ ਪੈਟਰੋਲ ਦੀਆਂ ਕੀਮਤਾਂ 'ਚ ਕਮੀ ਦਰਜ ਕੀਤੀ ਗਈ, ਜਿਸ ਦੇ ਬਾਅਦ ਇਥੇ ਪੈਟਰੋਲ ਦੀ ਕੀਮਤ 82.62 ਰੁਪਏ, ਉੱਧਰ ਡੀਜ਼ਲ ਦੀ ਕੀਮਤ 75.36 ਰੁਪਏ ਪ੍ਰਤੀ ਹੋ ਗਈ। ਹੁਣ ਤੱਕ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 5.73 ਰੁਪਏ ਅਤੇ ਡੀਜ਼ਲ ਦੀ ਕੀਮਤ 'ਚ 3.76 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਹੋ ਚੁੱਕੀ ਹੈ।

 

 

ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ 'ਚ ਪੈਟਰੋਲ ਦੀ ਕੀਮਤ 71.10 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਮੁੰਬਈ 'ਚ ਇਹ 82.62 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ 79.04 ਰੁਪਏ ਪ੍ਰਤੀ ਲੀਟਰ, ਹਰਿਆਣਾ 'ਚ 75.96 ਰੁਪਏ ਪ੍ਰਤੀ ਲੀਟਰ, ਹਿਮਾਚਲ 'ਚ 75.80 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ ਪੈਟਰੋਲ 80.07 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol-Diesel prices go down people are coming in