ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਤੋਂ ਗਿਰਾਵਟ ਦੇਖਣ ਨੂੰ ਮਿਲੀ ਹੈ। ਤੇਲ ਦੀਆਂ ਕੀਮਤਾਂ 'ਚ ਇਸ ਗਿਰਾਵਟ ਦਾ ਕਾਰਨ ਕੌਮਾਂਤਰੀ ਪੱਧਰ 'ਤੇ ਕਰੂਡ ਦਾ ਲਗਾਤਾਰ ਸਸਤਾ ਹੋਣਾ ਅਤੇ ਭਾਰਤੀ ਰੁਪਏ ਦਾ ਡਾਲਰ ਦੇ ਮੁਕਾਬਲੇ ਮਜ਼ਬੂਤ ਹੋਣਾ ਹੈ।
ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 40 ਤੋਂ 45 ਪੈਸੇ ਪ੍ਰਤੀ ਲੀਟਰ ਤੱਕ ਦੀ ਗਿਰਾਵਟ ਸਾਰੇ ਮਹਾਨਗਰਾਂ 'ਚ ਦੇਖਣ ਨੂੰ ਮਿਲੀ ਹੈ। ਸਿਰਫ ਨਵੰਬਰ ਮਹੀਨੇ 'ਚ ਪੈਟਰੋਲ ਹੁਣ ਤੱਕ 4 ਰੁਪਏ ਅਤੇ ਡੀਜ਼ਲ 3 ਰੁਪਏ 10 ਪੈਸੇ ਤੱਕ ਸਸਤਾ ਹੋ ਗਿਆ ਹੈ।
ਦਿੱਲੀ ਚ ਸ਼ੁੱਕਰਵਾਰ ਨੂੰ ਕੀਮਤ ਘਟਣ ਮਗਰੋਂ ਪੈਟਰੋਲ ਦੀ ਕੀਮਤ 75.57 ਰੁਪਏ ਲੀਟਰ ਹੋ ਗਈ ਜਦਕਿ ਡੀਜ਼ਲ 70.56 ਰੁਪਏ ਲੀਟਰ ਦੀ ਕੀਮਤ 'ਤੇ ਵਿਕ ਰਿਹਾ ਹੈ। ਮੁੰਬਈ 'ਚ ਪੈਟਰੋਲ 40 ਪੈਸੇ ਸਸਤਾ ਹੋ ਕੇ 81.10 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 43 ਪੈਸੇ ਸਸਤਾ ਹੋ ਕੇ 73.91 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਆ ਗਿਆ ਹੈ। ਚੇਨਈ 'ਚ ਪੈਟਰੋਲ 78.46 ਰੁਪਏ ਪ੍ਰਤੀ ਲੀਟਰ ਅਤੇ ਕੋਲਕਾਤਾ 'ਚ 77.53 ਰੁਪਏ ਪ੍ਰਤੀ ਲੀਟਰ ਦੀ ਕੀਮਤ 'ਤੇ ਵਿਕ ਰਿਹਾ ਹੈ। ਉੱਧਰ ਦੋਵਾਂ ਸ਼ਹਿਰਾਂ 'ਚ ਡੀਜ਼ਲ ਦੀ ਕੀਮਤ ਕ੍ਰਮਵਾਰ 74.99 ਰੁਪਏ ਅਤੇ 72.83 ਰੁਪਏ ਪ੍ਰਤੀ ਲੀਟਰ ਹੈ।