ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਪਿਛਲੇ ਕਾਫੀ ਸਮੇਂ ਤੋਂ ਗਿਰਾਵਟ ਆ ਰਹੀ ਹੈ। ਮੰਗਲਵਾਰ ਨੂੰ ਇਹ ਗਿਰਾਵਟ ਲਗਾਤਾਰ 6ਵੇਂ ਦਿਨ ਚ ਪੁੱਜ ਗਈ। ਦਿੱਲੀ ਚ ਪੈਟਰੋਲ ਦਾ ਮੁੱਲ 19 ਪੈਸੇ ਪ੍ਰਤੀ ਲੀਟਰ ਘੱਟ ਗਿਆ ਹੈ ਜਦਕਿ ਡੀਜ਼ਲ ਦੇ ਮੁੱਲ ਚ ਵੀ 20 ਪੈਸੇ ਦੀ ਕਟੌਤੀ ਕੀਤੀ ਗਈ ਹੈ।
ਦਿੱਲੀ ਚ ਪੈਟਰੋਲ ਦੀ ਕੀਮਤ ਘੱਟ ਕੇ ਹੁਣ 68.65 ਰੁਪਏ ਜਦਕਿ ਡੀਜ਼ਲ ਦਾ ਮੁੱਲ ਘੱਟ ਕੇ 62.66 ਰੁਪਏ ਪ੍ਰਤੀ ਲੀਟਰ ਰਹਿ ਗਿਆ ਹੈ।
ਚੰਡੀਗੜ੍ਹ ਚ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ 64.92 ਰੁਪਏ ਪ੍ਰਤੀ ਲੀਟਰ ਹੋ ਗਿਆ ਜਦਕਿ ਡੀਜ਼ਲ ਦਾ ਮੁੱਲ 59.67 ਰੁਪਏ ਲੀਟਰ ਹੋ ਗਿਆ ਹੈ।
ਮੁੰਬਈ ਚ ਪੈਟੋਰਲ 74.30 ਅਤੇ 65.56 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਕੋਲਕਾਤਾ ਚ ਦੋਵੇਂ ਬਾਲਣ ਕ੍ਰਮਵਾਰ 70.78 ਰੁਪਏ ਅਤੇ 64.42 ਰੁਪਏ ਪ੍ਰਤੀ ਲੀਟਰ ਰਹਿ ਗਿਆ ਹੈ। ਇਸੇ ਤਰ੍ਹਾਂ ਚੇਨੱਈ ਚ ਕ੍ਰਮਵਾਰ 71.22 ਅਤੇ 66.14 ਰੁਪਏ ਪ੍ਰਤੀ ਲੀਟਰ ਰਹਿ ਗਿਆ ਹੈ।
/