ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ, ਡੀਜ਼ਲ ਦੀਆਂ ਕੀਮਤਾਂ ’ਚ ਵਾਧਾ

ਪੈਟਰੋਲ, ਡੀਜ਼ਲ ਦੀਆਂ ਕੀਮਤਾਂ ’ਚ ਵਾਧਾ

ਇਕ ਦਿਨ ਸਥਿਰ ਰਹਿਣ ਬਾਅਦ ਸ਼ਨੀਵਾਰ ਨੂੰ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ। ਪੈਟਰੋਲ ਦਿੱਲੀ ਵਿਚ ਛੇ ਪੈਸੇ, ਕੋਲਕਾਤਾ ਅਤੇ ਮੁੰਬਈ ਵਿਚ ਸੱਤ ਪੈਸੇ ਅਤੇ ਚੇਨਈ ਵਿਚ ਅੱਠ ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਉਥੇ ਡੀਜ਼ਲ ਦੀਆਂ ਕੀਮਤਾਂ ਵਿਚ ਦਿੱਲੀ ਵਿਚ ਪੰਜ ਪੈਸੇ, ਕੋਲਕਾਤਾ ਵਿਚ ਛੇ ਪੈਸੇ ਜਦੋਂਕਿ ਮੁੰਬਈ ਅਤੇ ਚੇਨਈ ਵਿਚ ਨੌ ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

 

ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੀਆਂ ਕੀਮਤਾਂ ਵਧਕੇ ਕ੍ਰਮਵਾਰ : 73.1 ਰੁਪਏ, 75.15 ਰੁਪਏ, 78.71 ਰੁਪਏ ਅਤੇ 75.92 ਰੁਪਏ ਪ੍ਰਤੀ ਲੀਟਰ ਹੋ ਗਿਆ।  ਚਾਰੇ ਮਹਾਨਗਰਾਂ ਵਿਚ ਡੀਜ਼ਲ ਦੀਆਂ ਕੀਮਤਾ ਵਧਕੇ ਕ੍ਰਮਵਾਰ : 66.71 ਰੁਪਏ, 68.45 ਰੁਪਏ, 69.86 ਰੁਪਏ ਅਤੇ 70.48 ਰੁਪਏ ਪ੍ਰਤੀ ਲੀਟਰ ਹੋ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Petrol Diesel Prices Increase