ਆਮ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਪੈਟਰੋਲ–ਡੀਜ਼ਲ ਦੇ ਮੁੱਲ ਚ ਫਿਰ ਤੋਂ ਤੇਜ਼ੀ ਨੂੰ ਦੇਖਦਿਆਂ ਹੋਇਆਂ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਦੁਨੀਆ ਦੇ ਸਭ ਤੋਂ ਵੱਡੇ ਤੇਲ ਦਰਾਮਦ ਦੇਸ਼ ਸਾਊਦੀ ਅਰਬ ਤੋਂ ਕੱਚੇ ਤੇਲ ਦੀ ਕੀਮਤਾਂ ਨੂੰ ਸਹੀ ਪੱਧਰ ਤੇ ਬਣਾਏ ਰੱਖਣ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ।
ਪੈਟਰੋਲ ਅਤੇ ਡੀਜ਼ਲ ਦੇ ਮੁੱਲ ਪਿਛਲੇ ਇਕ ਮਹੀਨੇ ਚ 2 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਵੱਧ ਚੁੱਕੇ ਹਨ। ਇਸਦੇ ਪਿੱਛੇ ਮੁੱਖ ਤੌਰ ਤੇ ਅਮਰੀਕਾ ਤੇ ਚੀਨ ਵਿਚਾਲੇ ਵਪਾਰਕ ਮੋਰਚੇ ਤੇ ਟਕਰਾਅ ਸਮਾਪਤ ਹੋਣ ਦੀ ਉਮੀਦ ਦੇ ਨਾਲ–ਨਾਲ ਤੇਲ ਦਰਾਮਦ ਦੇਸ਼ਾਂ ਦੇ ਸੰਗਠਨ ਓਪੈਕ ਦੇ ਸਾਥੀ ਰੂਸ ਦੁਆਰਾ ਤੇਲ ਸਪਲਾਈ ਚ ਕਟੌਤੀ ਵਧਾਉਣ ਦਾ ਐਲਾਨ ਸ਼ਾਮਲ ਹਨ। ਚੀਨੀ–ਅਮਰੀਕਾ ਵਪਾਰ ਜੰਗ ਨਾਲ ਵਿਸ਼ਵ ਆਰਥਿਕ ਗਤੀਵਿਧੀਆਂ ਚ ਗਿਰਾਵਟ ਆਈ ਹੈ।
ਪ੍ਰਧਾਨ ਨੇ ਸ਼ਨਿੱਚਰਵਾਰ ਨੂੰ ਰਾਤ ਭਾਰਤ ਦੀ ਯਾਤਰਾ ਤੇ ਆਏ ਸਾਊਦੀ ਅਰਬ ਦੇ ਪੈਟ੍ਰੋਲੀਅਮ ਮੰਤਰੀ ਖਾਲਿਦ ਅਲ ਫਲੀਹ ਦੇ ਸਾਹਮਣੇ ਬਾਲਣ ਦੀ ਵੱਧਦੀਆਂ ਕੀਮਤਾਂ ਦਾ ਮੁੱਦਾ ਉਠਾਇਆ ਤੇ ਕੀਮਤਾਂ ਨੂੰ ਘੱਟ ਕਰਨ ਚ ਅਹਿਮ ਭੂਮਿਕਾ ਨਿਭਾਉਣ ਦੀ ਮੰਗ ਕੀਤੀ ਹੈ।
ਪ੍ਰਧਾਨ ਨੇ ਅਲ ਫਲੀਹ ਨਾਲ ਬੈਠਕ ਮਗਰੋਂ ਟਵੀਟ ਚ ਕਿਹਾ, ਮੈਂ ਬਾਲਣ ਦੀ ਵੱਧ ਰਹੀ ਕੀਮਤਾਂ ਤੇ ਆਪਣੀ ਫਿਕਰ ਅਲ ਫਲੀਹ ਸਾਹਮਣੇ ਜ਼ਾਹਿਰ ਕੀਤੀ ਹੈ ਤੇ ਕੀਮਤਾਂ ਨੂੰ ਸਹੀ ਪੱਧਰ ਬਣਾਏ ਰੱਖਣ ਲਈ ਉਨ੍ਹਾਂ ਨਾਲ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਹੈ।
ਦੱਸਣਯੋਗ ਹੈ ਕਿ ਪਿਛਲੇ ਇਕ ਮਹੀਨੇ ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਚ ਕ੍ਰਮਵਾਰ 2.12 ਰੁਪਏ ਅਤੇ 2.03 ਰੁਪਏ ਦੀ ਤੇਜ਼ੀ ਆਈ ਹੈ। ਦਿੱਲੀ ਚ ਐਤਵਾਰ ਨੂੰ ਪੈਟਰੋਲ 72.40 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 67.54 ਰੁਪਏ ਪ੍ਰਤੀ ਲੀਟਰ ਤੇ ਸੀ।
ੇ