ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਇਤਿਹਾਸਿਕ ਰਿਕਾਰਡ

ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਨੇ ਤੋੜੇ ਸਾਰੇ ਇਤਿਹਾਸਿਕ ਰਿਕਾਰਡ

ਕੌਮੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਡੀਜ਼ਲ ਦੀ ਕੀਮਤ ਹੁਣ ਤੱਕ ਸਭ ਤੋਂ ਉੱਚੇ ਪੱਧਰ 'ਤੇ ਪੁੱਜ ਗਈ ਹੈ। ਇਸ ਦੇ ਨਾਲ ਪੈਟਰੋਲ ਦੀ ਕੀਮਤ ਵੀ ਇਸ ਸਾਲ 29 ਮਈ ਨੂੰ ਰਿਕਾਰਡ ਇਤਿਹਾਸਕ ਉੱਚ ਪੱਧਰ ਤੱਕ ਪਹੁੰਚ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਜਾਣਕਾਰੀ ਅਨੁਸਾਰ ਡੀਜ਼ਲ ਦੀ ਕੀਮਤ ਦਿੱਲੀ ਅਤੇ ਕੋਲਕਾਤਾ ਦੇ ਨਾਲ-ਨਾਲ ਚੇਨਈ ਵਿਚ ਰਿਕਾਰਡ ਪੱਧਰ 'ਤੇ ਹੈ।

 

ਐਤਵਾਰ ਨੂੰ ਦਿੱਲੀ ਵਿਚ ਡੀਜ਼ਲ 14 ਪੈਸੇ ਵਧ ਕੇ 69.32 ਰੁਪਏ ਪ੍ਰਤੀ ਲੀਟਰ ਹੋ ਗਿਆ। ਇਸ ਦਾ ਆਖਰੀ ਉੱਚ ਪੱਧਰ 29 ਮਈ ਨੂੰ 69.31 ਰੁਪਏ ਪ੍ਰਤੀ ਲਿਟਰ ਸੀ। ਕੋਲਕਾਤਾ ਵਿਚ 14 ਪੈਸੇ ਵਧਣ ਨਾਲ  72.16 ਰੁਪਏ ਪ੍ਰਤੀ ਲਿਟਰ ਤੱਕ ਰੇੇਟ ਪਹੁੰਚ ਗਏ।

 

ਚੇਨਈ ਵਿਚ ਡੀਜ਼ਲ 15 ਪੈਸੇ ਮਹਿੰਗਾ ਹੋਇਆ ਅਤੇ ਇਸ ਦੀ ਕੀਮਤ 73.23 ਰੁਪਏ ਪ੍ਰਤੀ ਲਿਟਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ। ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ  ਵਿੱਚ 15 ਪੈਸੇ ਦੀ ਤੇਜ਼ੀ ਨਾਲ 73.59 ਰੁਪਏ ਪ੍ਰਤੀ ਲਿਟਰ ਦੇ ਪੱਧਰ ਤੱਕ ਰੇਟ ਪਹੁੰਚ ਗਏ। ਇਹ 1 ਜੂਨ ਤੋਂ ਬਾਅਦ ਸਭ ਤੋਂ ਉੱਚੇ ਪੱਧਰ ਹੈ. ਮੁੰਬਈ 'ਚ 29 ਮਈ ਨੂੰ ਇਸ ਦੀ ਰਿਕਾਰਡ ਕੀਮਤ 73.79 ਰੁਪਏ ਪ੍ਰਤੀ ਲੀਟਰ ਸੀ।

 

ਦਿੱਲੀ, ਮੁੰਬਈ ਅਤੇ ਚੇਨਈ ਵਿਚ ਪੈਟਰੋਲ ਦੀ ਕੀਮਤ ਕ੍ਰਮਵਾਰ 11-11 ਪੈਸੇ ਵਧ ਕੇ 77.78 ਰੁਪਏ, 85.20 ਰੁਪਏ ਅਤੇ 80.80 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਨ੍ਹਾਂ ਮੈਟਰੋ ਸ਼ਹਿਰਾਂ ਵਿਚ  ਅਧਿਕਤਮ ਕੀਮਤ 78.43 ਰੁਪਏ, 86.24 ਰੁਪਏ ਅਤੇ 81.43 ਰੁਪਏ ਪ੍ਰਤੀ ਲਿਟਰ ਰਹੀ ਹੈ, ਜੋ ਕਿ 29 ਮਈ ਨੂੰ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol diesel prices today Big hike after may check rates in Delhi Mumbai other cities