ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦੇ ਰੇਟ ਹੋਰ ਘਟੇ, ਲੋਕਾਂ ਨੂੰ ਮਿਲ ਰਹੀ ਹੈ ਰਾਹਤ

ਪਿਛਲੇ ਮਹੀਨੇ ਦੀ 18 ਤਰੀਕ ਤੋਂ ਤੇਲ ਕੀਮਤਾਂ 'ਤੇ ਰਾਹਤ ਦੇਣ ਦਾ ਸਿਲਸਿਲਾ ਜਾਰੀ ਹੈ। 6-7 ਨਵੰਬਰ ਨੂੰ ਕੀਮਤਾਂ ਸਥਿਰ ਰਹਿਣ ਮਗਰੋਂ ਅੱਜ ਵੀਰਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਫਿਰ ਕਟੌਤੀ ਕੀਤੀ ਗਈ ਹੈ। 8 ਨਵੰਬਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 'ਚ 21 ਪੈਸੇ ਅਤੇ ਡੀਜ਼ਲ 'ਚ 18 ਪੈਸੇ ਦੀ ਕਟੌਤੀ ਕੀਤੀ ਹੈ।

 

 

 

ਦਿੱਲੀ 'ਚ ਪੈਟਰੋਲ ਦੀ ਕੀਮਤ ਅੱਜ 78.21 ਰੁਪਏ ਹੋ ਗਈ ਹੈ ਜਦਕਿ ਡੀਜ਼ਲ ਦੀ ਕੀਮਤ 72.89 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਕੋਲਕਾਤਾ 'ਚ ਪੈਟਰੋਲ ਦੀ ਕੀਮਤ ਅੱਜ 80.13 ਰੁਪਏ, ਮੁੰਬਈ 'ਚ 83.72 ਰੁਪਏ ਅਤੇ ਚੇਨਈ 'ਚ 81.24 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

 

ਡੀਜ਼ਲ ਦੀ ਗੱਲ ਕਰੀਏ ਤਾਂ ਕੋਲਕਾਤਾ 'ਚ 74.75 ਰੁਪਏ, ਮੁੰਬਈ 'ਚ 76.38 ਰੁਪਏ ਅਤੇ ਚੇਨਈ 'ਚ 77.05 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol-Diesel rates are lower people are getting relief