ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਦੀਆਂ ਕੀਮਤਾਂ ’ਚ ਮਾਮੂਲੀ ਰਾਹਤ

ਪੈਟਰੋਲ ਦੀਆਂ ਕੀਮਤਾਂ ’ਚ ਮਾਮੂਲੀ ਰਾਹਤ

ਪੈਟਰੋਲ ਦੀਆਂ ਕੀਮਤਾਂ ਐਤਵਾਰ ਨੂੰ ਫਿਰ ਦਿੱਲੀ, ਕੋਲਕਾਤਾ ਅਤੇ ਮੁੰਬਈ ਵਿਚ 10 ਪੈਸੇ, ਜਦੋਂ ਕਿ ਚੇਨਈ ਵਿਚ 11 ਪੈਸੇ ਪ੍ਰਤੀ ਲੀਟਰ ਘੱਟ ਹੋਈਆਂ। ਪੈਟਰੋਲ ਦੇ ਭਾਅ ਵਿਚ ਲਗਾਤਾਰ ਚੌਥੇ ਦਿਨ ਕਟੌਤੀ ਕੀਤੀ ਗਈ ਹੈ, ਜਦੋਂ ਕਿ ਡੀਜ਼ਲ ਦੀ ਕੀਮਤ ਲਗਾਤਾਰ ਦੂਜੇ ਦਿਨ ਸਥਿਰ ਰਹੀ।

 

ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿਚ ਐਤਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਘਟਕੇ ਕ੍ਰਮਵਾਰ 70.74 ਰੁਪਏ, 72.84 ਰੁਪਏ, 76.37 ਰੁਪਏ ਅਤੇ 73.43 ਰੁਪਏ ਪ੍ਰਤੀ ਲੀਟਰ ਹੋ ਗਈ। ਚਾਰੇ ਮਹਾਂਨਗਰਾਂ ਵਿਚ ਡੀਜ਼ਲ ਦੇ ਭਾਅ ਲਗਾਤਾਰ ਦੂਜੇ ਦਿਨ ਕ੍ਰਮਵਾਰ 65.71 ਰੁਪਏ, 67.49 ਰੁਪਏ, 68.81 ਰੁਪਏ ਅਤੇ 69.41 ਰੁਪਏ ਪ੍ਰਤੀ ਲੀਟਰ ਸਥਿਰ ਰਹੇ।

 

ਉਧਰ, ਅੰਤਰਰਾਸ਼ਟਰੀ ਬਾਜ਼ਾਰ ਵਿਚ ਪਿਛਲੇ ਕਾਰੋਬਾਰੀ ਹਫਤੇ ਦੇ ਆਖਰੀ ਸੈਸ਼ਨ ਵਿਚ ਬ੍ਰੇਂਟ ਕਰੂਡ ਦੇ ਭਾਅ ਵਿਚ ਤਿੰਨ ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਰਹੀ, ਜਿਸਦੇ ਬਾਅਦ ਅੱਗੇ ਫਿਰ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਵਾਧੇ ਦੀ ਸੰਭਵਾਨਾ ਦਿਖ ਰਹੀ ਹੈ। ਬ੍ਰੇਂਟ ਕ੍ਰੂਡ ਦੇ ਅਪ੍ਰੈਲ ਡਿਲੀਵਰੀ ਵਾਅਦਾ ਸੌਦੇ ਦਾ ਭਾਅ ਸ਼ੁੱਕਰਵਾਰ ਨੂੰ 62.84 ਡਾਲਰ ਪ੍ਰਤੀ ਬੈਰਲ ਉਤੇ ਬੰਦ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Petrol prices inch lower diesel rates remain steady