ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PMC ਬੈਂਕ ਘੁਟਾਲਾ: HDIL ਦੇ ਕਾਰਜਕਾਰੀ ਚੇਅਰਮੈਨ ਹਿਰਾਸਤ ’ਚ, MD ਗ੍ਰਿਫਤਾਰ

ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀਐਮਸੀ) ਚ ਹੋਏ ਕਥਿਤ ਘੁਟਾਲੇ ਸਬੰਧੀ ਇੱਕ ਵੱਡੀ ਖ਼ਬਰ ਹੈ। ਇਸ ਮਾਮਲੇ ਵਿੱਚ ਹਾਊਸਿੰਗ ਡਿਵੈਲਪਮੈਂਟ ਐਂਡ ਇਨਫਰਾਸਟਰੱਕਚਰ ਲਿਮਟਡ (ਐਚ.ਡੀ.ਆਈ.ਐਲ.) ਦੇ ਕਾਰਜਕਾਰੀ ਚੇਅਰਮੈਨ ਰਾਕੇਸ਼ ਵਧਾਵਨ ਨੂੰ ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਅਹਿਮ ਕਾਰਵਾਈ ਕਰਦਿਆਂ ਹਿਰਾਸਤ ਚ ਲੈ ਲਿਆ ਹੈ। ਇਸ ਦੇ ਨਾਲ ਹੀ ਕੰਪਨੀ ਦੇ ਉਪ-ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ, ਸਾਰੰਗ ਵਧਾਵਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

 

ਆਰਬੀਆਈ ਨੇ ਇਸ ਬੈਂਕ 'ਤੇ ਕਈ ਪਾਬੰਦੀਆਂ ਲਗਾਈਆਂ ਹੋਈਆਂ ਹਨ। ਬੈਂਕ ਨੇ ਕਥਿਤ ਤੌਰ 'ਤੇ ਐਚ.ਡੀ.ਆਈ.ਐਲ. ਦੀ ਅੰਦਾਜਨ ਸੀਮਾ ਤੋਂ ਵੱਧ ਉਧਾਰ ਦੇ ਕੇ ਆਰਬੀਆਈ ਦੇ ਨਿਯਮਾਂ ਦੀ ਉਲੰਘਣਾ ਕੀਤੀ। ਇਸ ਮਾਮਲੇ ਦੀ ਜਾਂਚ ਲਈ ਇਕ ਐਸਆਈਟੀ ਵੀ ਬਣਾਈ ਗਈ ਹੈ। ਇਸ ਮਾਮਲੇ ਚ ਬੈਂਕ ਦਾ ਘਾਟਾ 4,355 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ।

 

ਆਰਬੀਆਈ ਦੇ ਪ੍ਰਸ਼ਾਸਕ ਜਸਬੀਰ ਸਿੰਘ ਮਠਾ ਦੁਆਰਾ ਇੱਕ ਸ਼ਿਕਾਇਤ ਦਾਇਰ ਕੀਤੀ ਗਈ ਸੀ ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਇੱਕ ਖਾਸ ਕੰਪਨੀ ਨੂੰ ਸਾਲ 2008 ਤੋਂ ਅਗਸਤ 2019 ਤੱਕ ਦਿੱਤਾ ਗਿਆ ਕਰਜ਼ਾ ਵਾਪਸ ਨਹੀਂ ਕੀਤਾ ਗਿਆ ਸੀ ਤੇ ਉਸ ਨੂੰ ਗੈਰ-ਪ੍ਰਦਰਸ਼ਨਕਾਰੀ ਜਾਇਦਾਦ (ਐਨਪੀਏ) ਦੇ ਅਧੀਨ ਦਿਖਾਇਆ ਗਿਆ ਸੀ।

 

ਇਸ ਵਿਚਾਲੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ.ਐੱਮ.ਸੀ.) ਬੈਂਕ ਦੇ ਬਰਖਾਸਤ ਕੀਤੇ ਐਮ.ਡੀ. ਜੋਯ ਥੌਮਸ ਨੇ ਬੈਂਕ ਦੀਆਂ ਬੇਨਿਯਮੀਆਂ ਲਈ ਆਡੀਟਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਦੋਸ਼ ਲਾਇਆ ਕਿ ਸਮੇਂ ਦੀ ਘਾਟ ਕਾਰਨ ਉਨ੍ਹਾਂ ਨੇ ਬੈਂਕ ਦੀਆਂ ਖਾਤਿਆਂ ਦੀਆਂ ਕਿਤਾਬਾਂ ਦਾ ਸਤਹ ਆਡਿਟ ਕੀਤਾ।

 

ਭਾਰਤ ਦੇ ਰਿਜ਼ਰਵ ਬੈਂਕ ਨੂੰ 21 ਸਤੰਬਰ ਨੂੰ ਲਿਖੇ 5 ਪੰਨਿਆਂ ਦੇ ਪੱਤਰ ਵਿੱਚ ਥੌਮਸ ਨੇ ਬੈਂਕ ਦੇ ਅਸਲ ਐਨਪੀਏ ਅਤੇ ਐਚਡੀਆਈਐਲ ਦੇ ਕਰਜ਼ੇ ਬਾਰੇ ਅਸਲ ਜਾਣਕਾਰੀ ਲੁਕਾਉਣ ਵਿੱਚ ਚੋਟੀ ਦੇ ਪ੍ਰਬੰਧਕਾਂ ਸਮੇਤ ਬੋਰਡ ਆਫ਼ ਡਾਇਰੈਕਟਰ ਦੇ ਕੁਝ ਮੈਂਬਰਾਂ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PMC bank scam: HDIL executive chairman in custody and MD arrested