ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PNB ’ਚ ਇਕ ਹੋਰ ਧੋਖਾਧੜੀ ਸਾਹਮਣੇ ਆਉਣ ਮਗਰੋਂ ਸ਼ੇਅਰ ਦਾ ਮੁੱਲ ਡਿਗਿਆ

ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਚ ਧੋਖਾਧੜੀ ਦਾ ਇਕ ਹੋਰ ਮਾਮਲਾ ਸਾਹਮਣੇ ਆਉਣ ਦੇ ਦੋ ਦਿਨਾਂ ਬਾਅਦ ਸੋਮਵਾਰ ਨੂੰ ਬੈਂਕ ਦੇ ਸ਼ੇਅਰ ਚ 10 ਫੀਸਦ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਪੀਐਨਬੀ ਨੇ 2 ਦਿਨਾਂ ਪਹਿਲਾਂ ਕਿਹਾ ਸੀ ਕਿ ਉਸ ਨਾਲ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ (ਬੀਪੀਸੀਐਲ) ਨੇ 3,805.15 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।

 

ਪੀਐਨਬੀ ਦੇ ਸ਼ੇਅਰ ਸਵੇਰ 10.43 ਵਜੇ 73.95 ਪ੍ਰਤੀ ਸ਼ੇਅਰ ’ਤੇ ਕਾਰੋਬਾਰ ਕਰ ਰਹੇ ਸਨ। ਇਸ ਦੇ ਬਾਅਦ ਉਸ ਦੇ ਸ਼ੇਅਰ 9.54 ਫੀਸਦ ਦੀ ਗਿਰਾਵਟ ਦੇ ਨਾਲ 73.15 ’ਤੇ ਕਾਰੋਬਾਰ ਕਰਨ ਲਗੇ। ਸਰਕਾਰੀ ਬੈਂਕ ਨੇ ਸ਼ਨਿੱਚਰਵਾਰ ਨੂੰ ਐਕਸਚੇਂਜ ਨੂੰ ਦਸਿਆ ਕਿ ਉਸ ਦੇ ਨਾਲ ਬੀਪੀਸੀਐਲ ਨੇ ਇਹ ਧੋਖਾਧੜੀ ਕੀਤੀ ਹੈ।

 

ਪੀਐਨਬੀ ਮੁਤਾਬਕ ਬੀਪੀਐਲਐਲ ਨੇ ਧਨ ਦੀ ਦੁਰਵਰਤੋਂ ਕੀਤੀ ਤੇ ਕਰਜ਼ਦਾਤੇ ਬੈਂਕਾਂ ਦੇ ਸਮੂਹ ਤੋਂ ਕਰਜ਼ਾ ਲੈਣ ਲਈ ਬਹੀਖਾਤਿਆਂ ਚ ਹੇਰਾਫੇਰੀ ਕੀਤੀ। ਵਰਤਮਾਨ ਹਾਲਤ ਚ ਪੀਐਨਬੀ ਨੇ ਕਿਹਾ ਕਿ ਮਾਮਲਾ ਕੌਮੀ ਕਾਨੂੰਨ ਅਥਾਰਟੀ (ਐਨਸੀਐਲਟੀ) ਚ ਅਗਲੇਰੀ ਕਾਰਵਾਈ ਦੇ ਦੌਰ ਚ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PNB share drop by 10 percent due to another fraud in PNB came in light