ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਅਪ੍ਰੈਲ 2020 ਤੱਕ ਹੋਵੇਗਾ ਤਿੰਨ ਬੈਂਕਾਂ ਦਾ ਰਲੇਵਾਂ

1 ਅਪ੍ਰੈਲ 2020 ਤੱਕ ਹੋਵੇਗਾ ਤਿੰਨ ਬੈਂਕਾਂ ਦਾ ਰਲੇਵਾਂ

ਯੂਨਾਈਟਿਡ ਬੈਂਕ ਆਫ ਇੰਡੀਆ (ਯੂਬੀਆਈ), ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਅਤੇ ਓਰੀਐਂਟਲ ਬੈਂਕ ਆਫ ਕਾਮਰਸ (ਓਬੀਸੀ) ਦੇ ਰਲੇਵੇਂ ਦੀ ਪ੍ਰਕਿਰਿਆ ਨੂੰ ਸੰਚਾਰੂ ਅਤੇ ਸਰਲ ਬਣਾਉਣ ਲਈ ਕੁਲ 34 ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਰਲੇਵਾ 1 ਅਪ੍ਰੈਲ 2020 ਤੋਂ ਲਾਗੂ ਹੋਵੇਗਾ।

 

ਯੂਨਾਈਟਿਡ ਬੈਂਕ ਆਫ ਕਾਮਰਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਏਕੀਕਰਨ ਦੀ ਪ੍ਰਕਿਰਿਆ ਲਈ ਸਮਾਧਾਨ ਪੇਸ਼ ਕਰਨ ਲਈ 34 ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਕ ਟੀਮ ਵਿਚ ਅਲੱਗ–ਅਲੱਗ ਕਾਰਜ ਖੇਤਰ ਦੇ ਤਿੰਨ ਬੈਂਕਾਂ ਨਾਲ 2–2 ਮੈਂਬਰ ਹਨ।

 

ਅਧਿਕਾਰੀ ਨੇ ਕਿਹਾ ਕਿ ਇਹ ਟੀਮਾਂ ਗ੍ਰਾਹਕਾਂ ਨੂੰ ਮਿਲਣ ਵਾਲੇ ਲਾਭ, ਕਰਜ਼ੇ ਦੀ ਪ੍ਰਕਿਰਿਆ, ਕਰਜ਼ੇ ਦੀਆਂ ਸ਼ਰਤਾਂ ਨੂੰ ਮਾਨਕ ਦੇ ਅਨੁਰੂਪ ਕਰਨ ਦਾ ਵੀ ਯਤਨ ਕਰੇਗੀ ਤਾਂ ਕਿ ਭਵਿੱਖ ਵਿਚ ਗ੍ਰਾਹਕਾਂ ਨੂੰ ਮੁਸ਼ਕਲ ਨਾ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PNB UBI and OBC bank will merge by 1st april 2020 bank team build for process