ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਕਾਂ ਦੀ ਮਜ਼ਬੂਤੀ ਲਈ ਸਰਕਾਰ ਵਚਨਬੱਧ

ਬੈਂਕਾਂ ਦੀ ਮਜ਼ਬੂਤੀ ਲਈ ਸਰਕਾਰ ਵਚਨਬੱਧ

ਆਈਡੀਬੀਆਈ ਬੈਂਕ ਨੂੰ ਸਰਕਾਰ ਅਤੇ ਐਲਆਈਸੀ ਫੰਡ ਦੇਵੇਗੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ ਆਈਡੀਬੀਆਈ ਬੈਂਕ ਵਿਚ ਪੁਨ : ਪੂੰਜੀਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।

 

ਆਈਡੀਬੀਆਈ ਬੈਂਕ ਵਿਚ ਸਰਕਾਰ ਅਤੇ ਜੀਵਨ ਬੀਮਾ ਨਿਗਮ 9,000 ਕਰੋੜ ਰੁਪਏ ਦੀ ਪੂੰਜੀ ਪਾਉਣਗੇ। ਇਸ ਵਿਚ ਸਰਕਾਰ ਵੱਲੋਂ ਇਕ ਬਾਰਗੀ ਪੁਨਰ ਪੂੰਜੀਕਰਨ ਵਜੋਂ 4,557 ਕਰੋੜ ਰੁਪਏ ਦੀ ਪੂੰਜੀ ਵੀ ਸ਼ਾਮਲ ਹੈ।

 

ਇਸ ਨਾਲ ਆਈਡੀਬੀਆਈ ਅਤੇ ਐਲਆਈਸੀ ਨੂੰ ਬੂਸਟ ਮਿਲੇਗਾ। ਪ੍ਰਕਾਸ਼ ਜਾਵਡੇਕਰ ਨੈ ਕਿਹਾ ਕਿ ਇਸ ਨਾਲ ਸਰਕਾਰ ਦਾ ਬੈਂਕ ਨੂੰ ਮਜ਼ਬੂਤ ਕਰਨ ਦੇ ਵਾਅਦੇ ਨੁੰ ਦਰਸਾਉਂਦਾ ਹੈ।

 

ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ (ਸੀਸੀਈਏ) ਪਬਲਿਕ ਸੈਕਟਰ ਆਇਲ ਮਾਰਕੀਟਿੰਗ ਕੰਪਨੀਆਂ ਨੂੰ ਸਪਲਾਈ ਹੋਣ ਵਾਲੇ ਏਥੇਨਾਲ ਦੀਆਂ ਕੀਮਤਾਂ ਨੂੰ ਰਿਵਾਇਜ ਕਰਨ ਲਈ ਇਕ ਸਿਸਟਮ ਦੀ ਮਨਜ਼ੂਰੀ ਦਿੱਤੀ ਹੈ। ਇਹ ਦਸੰਬਰ 2019 ਤੋਂ ਇਕ ਸਾਲ ਵਿਚ ਲਾਗੂ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prakash javdekar said govt is committed to make banking sector strong and Cabinet has cleared recapitalization of IDBI Bank