ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਲਾਜ਼ਮਾਂ ਨੇ ਹੀ ਤਿਆਰ ਕੀਤੀ ਜੈੱਟ ਏਅਰਵੇਜ਼ ਨੂੰ ਬਚਾਉਣ ਦੀ ਯੋਜਨਾ

ਮੁਲਾਜ਼ਮਾਂ ਨੇ ਹੀ ਤਿਆਰ ਕੀਤੀ ਜੈੱਟ ਏਅਰਵੇਜ਼ ਨੂੰ ਬਚਾਉਣ ਦੀ ਯੋਜਨਾ

ਖ਼ਰਾਬ ਵਿੱਤੀ ਹਾਲਾਤ ਦੇ ਚੱਲਦਿਆਂ ਅਸਥਾਈ ਤੌਰ ਉੱਤੇ ਆਪਣੀਆਂ ਉਡਾਣਾਂ ਬੰਦ ਕਰ ਚੁੱਕੀ ਜੈੱਟ ਏਅਰਵੇਜ਼ ਵਿੱਚ ਨਵੀਂ ਰੂਹ ਫੂਕਣ ਤੇ ਇਸ ਦੀਆਂ ਉਡਾਣਾਂ ਬਹਾਲ ਕਰਨ ਲਈ ਇੱਕ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ। ਜੈੱਟ ਏਅਰਵੇਜ਼ ਦੇ ਪੇਸ਼ੇਵਰ ਕਰਮਚਾਰੀਆਂ ਦੇ ਇੱਕ ਸਮੂਹ ਨੇ ਏਅਰਲਾਈਨ ਨੂੰ ਮੁੜ ਚਾਲੂ ਕਰਨ ਇਸ ਦੇ ਕਰਜ਼ਦਾਤਿਆਂ ਸਾਹਮਣੇ ‘ਰੀਵਾਈਵਲ ਆਫ਼ ਜੈੱਟ ਏਅਰਵੇਜ਼’ (ROJA – Revival of Jet Airways) ਯੋਜਨਾ ਭਾਰਤੀ ਸਟੇਟ ਬੈਂਕ, ਆਈਸੀਆਈਸੀਆਈ ਬੈਂਕ ਤੇ ਪੰਜਾਬ ਨੈਸ਼ਨਲ ਬੈਂਕ ਸਮੇਤ ਏਅਰਲਾਈਨਜ਼ ਦੇ ਪ੍ਰਮੁੱਖ ਕਰਜ਼ਦਾਤਿਆਂ ਸਾਹਮਣੇ ਰੱਖੀ ਹੈ।

 

 

ਇਸ ਤੋਂ ਪਹਿਲਾਂ ਜੈੱਟ ਏਅਰਵੇਜ਼ ਦੇ ਮੁਲਾਜ਼ਮਾਂ ਦੇ ਇੱਕ ਵਰਗ ਨੇ ਬਾਹਰੀ ਨਿਵੇਸ਼ਕਾਂ ਤੋਂ 3,000 ਕਰੋੜ ਰੁਪਏ ਇਕੱਠੇ ਕਰ ਕੇ ਕੰਪਨੀ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਦਾ ਪ੍ਰਸਤਾਵ ਦਿੱਤਾ ਸੀ। ਵੱਕਾਰੀ ਪੇਸ਼ੇਵਰ ਤੇ ਜੈੱਟ ਏਅਰਵੇਜ਼ ਦੇ ਸ਼ੇਅਰਧਾਰਕ ਤੇ ਕੰਪਨੀ ਨੂੰ ਕਰਜ਼ਾ ਦੇਣ ਵਾਲੇ 9 ਬੈਂਕਾਂ ਨੇ ਆਪਰੇਸ਼ਨ ਬੰਦ ਕਰ ਚੁੱਕੀ ਏਅਰਲਾਈਨ ਨੂੰ ਮੁੜ ਚਾਲੂ ਕਰਨ ਲਈ ਲੀਵਰੇਜਡ ਬਾਇ–ਆਊਟ ਪਲੈਨ ਤਿਆਰ ਕੀਤੀ ਹੈ।

 

 

ਸ਼ੰਕਰਨ ਪੀ. ਰਘੂਨਾਥਨ ਦੀ ਅਗਵਾਈ ਹੇਠ ਪੇਸ਼ੇਵਰਾਂ ਦੇ ਸਮੂਹ ਨੇ ਪਾਇਲਟਾਂ, ਇੰਜੀਨੀਅਰਾਂ, ਮੁਲਾਜ਼ਮ ਯੂਨੀਅਨਾਂ ਤੇ ਬੈਂਕਰਾਂ ਸਮੇਤ ਵੱਖੋ–ਵੱਖਰੇ ਸਬੰਧਤ ਵਿਅਕਤੀਆਂ ਸਾਹਮਣੇ ਏਅਰਲਾਈਨ ਨੂੰ ਮੁੜ ਚਾਲੂ ਕਰਨ ਦੀ ਯੋਜਨਾ ਪੇਸ਼ ਕੀਤੀ ਹੈ। ਇਸ ਯੋਜਨਾ ਮੁਤਾਬਕ ਜੈੱਟ ਏਅਰਵੇਜ਼ ਦੇ ਮੁਲਾਜ਼ਮ ਪਹਿਲਾਂ ਕੰਪਨੀ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈਣਗੇ। ਉਹ ਮੌਜੂਦਾ ਕਰਜ਼ਦਾਤਿਆਂ ਤੋਂ ਕਰਜ਼ਾ ਲੈਣਗੇ ਤੇ ਕੰਪਨੀ ਵਿੱਚ ਨਿਵੇਸ਼ ਕਰਨਗੇ ਤੇ ਇੰਝ ਕੰਪਨੀ ਦੇ ਭਾਈਵਾਲ ਤੇ ਮਾਲਕ ਬਣਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Professional employees prepare plan to save Jet Airways