ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰੀ ਬੈਂਕਾਂ ਨੇ ਅਕਤੂਬਰ-ਨਵੰਬਰ 'ਚ ਦਿੱਤਾ 4.9 ਕਰੋੜ ਰੁਪਏ ਦਾ ਲੋਨ

ਸਰਕਾਰੀ ਬੈਂਕਾਂ ਨੇ ਤਿਉਹਾਰਾਂ ਦੇ ਸੀਜਨ ਦੌਰਾਨ ਅਕਤੂਬਰ-ਨਵੰਬਰ ਮਹੀਨੇ 'ਚ ਕੁੱਲ 4.9 ਕਰੋੜ ਰੁਪਏ ਦਾ ਲੋਨ ਦਿੱਤਾ ਹੈ। ਵਿੱਤ ਮੰਤਰਾਲਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਲੋਨ ਛੋਟੇ ਉਦਯੋਗਾਂ, ਗੈਰ ਬੈਂਕਿੰਗ ਵਿੱਤੀ ਕੰਪਨੀਆਂ, ਕਾਰਪੋਰੇਟ, ਰਿਟੇਲ ਗਾਹਕਾਂ ਅਤੇ ਕਿਸਾਨਾਂ ਨੂੰ ਦਿੱਤੇ ਗਏ ਸਨ।
 

ਵਿੱਤ ਮੰਤਰੀ ਨੇ ਸਤੰਬਰ ਮਹੀਨੇ 'ਚ ਬੈਕਾਂ ਨੂੰ ਪੂਰੇ ਦੇਸ਼ 'ਚ ਲੋਨ ਮੇਲਾ ਲਗਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਦੇਸ਼ ਭਰ ਦੇ 374 ਜ਼ਿਲ੍ਹਿਆਂ 'ਚ ਇਹ ਲੋਨ ਮੇਲੇ ਆਯੋਜਿਤ ਕੀਤੇ ਗਏ ਸਨ। ਅਕਤੂਬਰ ਮਹੀਨੇ 'ਚ ਬੈਂਕਾਂ ਨੇ 2.72 ਲੱਖ ਕਰੋੜ ਰੁਪਏ ਅਤੇ ਨਵੰਬਰ 'ਚ 2.39 ਲੱਖ ਕਰੋੜ ਰੁਪਏ ਦਾ ਲੋਨ ਵੰਡਿਆ ਸੀ।
 

ਲੋਨ ਮੇਲੇ ਦੇ ਪਹਿਲੇ ਗੇੜ 'ਚ ਸਰਕਾਰੀ ਬੈਂਕਾਂ ਨੇ 81,781 ਕਰੋੜ ਰੁਪਏ ਦਾ ਲੋਨ ਵੰਡਿਆ ਸੀ। ਇਹ ਮੇਲਾ 9 ਦਿਨ ਤੱਕ ਚੱਲਿਆ ਸੀ। ਸਰਕਾਰੀ ਬੈਂਕਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਸੀ ਕਿ ਇਸ 'ਚ ਲਗਭਗ 34 ਹਜਾਰ ਕਰੋੜ ਰੁਪਏ ਤੋਂ ਵੱਧ ਦਾ ਲੋਨ ਸਿਰਫ ਨਵੇਂ ਕਾਰੋਬਾਰੀਆਂ ਨੂੰ ਦਿੱਤਾ ਗਿਆ। ਲੋਨ ਮੇਲੇ ਦਾ ਪਹਿਲਾ ਗੇੜ 1 ਤੋਂ 9 ਅਕਤੂਬਰ ਤੱਕ ਚੱਲਿਆ ਸੀ।


 

ਸਰਕਾਰ ਨੇ ਇਸ ਲੋਨ ਮੇਲੇ ਨੂੰ ਦੇਸ਼ ਦੇ 250 ਜ਼ਿਲ੍ਹਿਆਂ 'ਚ ਲਗਾਇਆ ਸੀ। ਵਿੱਤ ਮੰਤਰੀ ਨੇ ਕਿਹਾ ਕਿ ਬੈਂਕਾਂ ਕੋਲ ਕਾਫੀ ਪੈਸਾ ਹੈ। ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਛੋਟੇ ਕਾਰੋਬਾਰੀਆਂ ਨੂੰ ਵੱਡੇ ਕਾਰਪੋਰੇਟਸ ਤੋਂ ਭੁਗਤਾਨ ਤੈਅ ਤਰੀਕ ਤੱਕ ਮਿਲ ਜਾਵੇ। ਛੋਟੇ ਕਾਰੋਬਾਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਵਿੱਤੀ ਪ੍ਰੇਸ਼ਾਨੀ ਨਾ ਹੋਵੇ, ਇਸ ਦੇ ਲਈ ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Public sector banks disburse Rs 4 91 lakh crore loan during October November