ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਲੇਟਫਾਰਮ ਟਿਕਟਾਂ ਤੋਂ ਰੇਲਵੇ ਨੂੰ ਹੋਈ 139.20 ਕਰੋੜ ਰੁਪਏ ਦੀ ਕਮਾਈ

ਰੇਲਵੇ ਨੂੰ ਪਲੇਟਫ਼ਾਰਮ ਟਿਕਟ ਵੇਚਣ ਤੋਂ ਹੋਣ ਵਾਲੀ ਕਮਾਈ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2018-19 'ਚ ਰੇਲਵੇ ਨੇ ਇਸ ਤਰੀਕੇ ਨਾਲ ਕੁਲ 139.20 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਥੇ ਹੀ ਇਸ ਸਾਲ ਸਤੰਬਰ ਤੱਕ ਰੇਲਵੇ ਨੂੰ 78.50 ਕਰੋੜ ਰੁਪਏ ਮਿਲੇ ਹਨ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਲੋਕ ਸਭਾ 'ਚ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਤੋਂ ਇਲਾਵਾ ਰੇਲਵੇ ਨੇ ਸਟੇਸ਼ਨ ਅਤੇ ਪਲੇਟਫ਼ਾਰਮ 'ਤੇ ਮੌਜੂਦ ਦੁਕਾਨਾਂ ਤੋਂ 230.47 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 

ਰੇਲ ਮੰਤਰੀ ਨੇ ਇਹ ਵੀ ਦੱਸਿਆ ਕਿ 2018-29 'ਚ ਸਟੇਸ਼ਨਾਂ 'ਤੇ ਇਸ਼ਤਿਹਾਰਾਂ ਤੇ ਦੁਕਾਨਾਂ ਤੋਂ 230.47 ਕਰੋੜ ਰੁਪਏ ਦੀ ਕਮਾਈ ਹੋਈ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ 'ਚ ਯਾਤਰੀ ਰੇਲ ਪਟਰੀਆਂ 'ਤੇ ਇਕ ਸੁਪਰ ਮਸ਼ੀਨ ਵੇਖ ਸਕਣਗੇ। ਇਹ ਮਸ਼ੀਨ ਵੱਡੇ ਕੰਮ ਦੀ ਹੈ, ਜੋ ਰੂਸ ਤੋਂ ਆਈ ਹੈ ਤੇ ਇਸ ਦਾ ਨਾਂ ਅਲਟ੍ਰਾ ਸੌਨਿਕ ਫਲੋ ਡਿਟੈਕਸ਼ਨ ਹੈ।


 

ਜ਼ਿਕਰਯੋਗ ਹੈ ਕਿ ਭਾਰਤੀ ਰੇਲਵੇ ਨੂੰ 10 ਸਾਲਾਂ 'ਚ ਕਬਾੜ (ਸਕ੍ਰੈਪ) ਵੇਚ ਕੇ 35,073 ਕਰੋੜ ਰੁਪਏ ਦੀ ਆਮਦਨੀ ਹੋਈ। ਭਾਰਤੀ ਰੇਲਵੇ ਵੱਲੋਂ ਜਾਰੀ ਕੀਤੀ ਜਾਣ ਵਾਲੀ ਪਲੇਟਫ਼ਾਰਮ ਟਿਕਟ ਦੇ ਕਈ ਲਾਭ ਹਨ। ਇਸ ਤੋਂ ਤੁਸੀ ਪਲੇਟਫ਼ਾਰਮ 'ਤੇ ਜਾ ਸਕਦੇ ਹੋ। ਇਹ ਟਿਕਟ ਸਟੇਸ਼ਟ ਕਾਊਂਟਰ ਦੇ ਟਿਕਟ ਕਾਊਂਟਰ ਤੋਂ ਸਿਰਫ਼ 10 ਰੁਪਏ 'ਚ ਖਰੀਦੀ ਜਾ ਸਕਦੀ ਹੈ। ਕੁੱਝ ਚੋਣਵੇਂ ਰੇਲਵੇ ਸਟੇਸ਼ਨਾਂ 'ਤੇ ਭੀੜ ਨੂੰ ਘਟਾਉਣ ਲਈ ਟਿਕਟ ਦੀ ਕੀਮਤ ਵਧਾ ਕੇ 20 ਰੁਪਏ ਕਰ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Railways earned Rs 139 cr from platform ticket sales