ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮਦੇਵ ਦੀ ਪਤੰਜਲੀ ਨੇ 4350 ਕਰੋੜ ’ਚ ਖ਼ਰੀਦੀ ‘ਰੁਚੀ ਸੋਇਆ’

ਰਾਮਦੇਵ ਦੀ ਪਤੰਜਲੀ ਨੇ 4350 ਕਰੋੜ ’ਚ ਖ਼ਰੀਦੀ ‘ਰੁਚੀ ਸੋਇਆ’

ਯੋਗਾ ਕਿੰਗ ਬਾਬਾ ਰਾਮਦੇਵ ਦੀ ਅਗਵਾਈ ਹੇਠਲੇ ਪਤੰਜਲੀ ਸਮੂਹ ਨੇ ਖ਼ੁਰਾਕੀ ਤੇਲ ਕੰਪਨੀ ‘ਰੁਚੀ ਸੋਇਆ’ 4350 ਰਕੋੜ ਰੁਪਏ ’ਚ ਖ਼ਰੀਦ ਲਈ ਹੈ। ਰਾਸ਼ਟਰੀ ਕੰਪਨੀ ਟ੍ਰਿਬਿਊਨਲ (NCLT) ਨੇ ਰੁਚੀ–ਸੋਇਆ ਲਈ ਪਤੰਜਲੀ ਦੀ 4,350 ਕਰੋੜ ਰੁਪਏ ਦੀ ਸੋਧੀ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

 

ਪਹਿਲਾਂ ਇਸ ਖ਼ਰੀਦ ਦੀ ਦੌੜ ਵਿੱਚ ਅਡਾਨੀ ਸਮੂਹ ਦੀ ਕੰਪਨੀ ਅਡਾਨੀ ਵਿਲਮਰ ਵੀ ਸੀ ਪਰ ਉਸ ਦੀ ਬੋਲੀ ਦੇ ਹਟਣ ਤੋਂ ਬਾਅਦ ਰੁਚੀ ਸੋਇਆ ਲਈ ਪਤੰਜਲੀ ਇੱਕੋ–ਇੱਕ ਬੋਲੀਦਾਤਾ ਰਹਿ ਗਈ ਸੀ। ਕੰਪਨੀ ਦੇ ਉੱਪਰ ਲਗਭਗ 9,345 ਕਰੋੜ ਰੁਪਏ ਦਾ ਕਰਜ਼ਾ ਹੈ।

 

 

ਐੱਨਸੀਐੱਲਟੀ ਨੇ ਕਿਹਾ ਕਿ ਇਹ ਪ੍ਰਵਾਨਗੀ ਇਸ ਗੱਲ ਉੱਤੇ ਨਿਰਭਰ ਕਰੇਗੀ ਕਿ ਮਾਮਲਾ ਕਰਨ ਵਾਲੇ ਪ੍ਰੋਫ਼ੈਸ਼ਨਲ ਨੂੰ ਅਗਲੀ ਤਰੀਕ 1 ਅਗਸਤ ਤੋਂ ਪਹਿਲਾਂ ਬੋਲੀ ਲਈ ਲਾਏ 600 ਰਕੋੜ ਰੁਪਏ ਦੇ ਕੋਸ਼ ਦੇ ਸਹੀ ਸਰੋਤ ਬਾਰੇ ਸੂਚਲਾ ਦੇ ਦਿੱਤੀ ਜਾਵੇ।

 

 

ਇਸ ਤੋਂ ਪਹਿਲੇ ਮਈ ਮਹੀਨੇ ਦੌਰਾਨ ਕਰਜ਼ਦਾਤਿਆਂ ਨੇ ਕਰਜ਼ੇ ਵਿੱਚ ਡੁੱਬੀ ਇਸ ਖ਼ੁਰਾਕੀ ਤੇਲ ਕੰਪਨੀ ਰੁਚੀ–ਸੋਇਆ ਨੂੰ ਅਕਵਾਇਰ ਕਰਨ ਲਈ ਪਤੰਜਲੀ ਆਯੁਰਵੇਦ ਦੀ 4,325 ਕਰੋੜ ਰੁਪਏ ਦੀ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਸੀ।

 

 

ਅਡਾਨੀ ਵਿਲਮਰ ਦੀ ਚੋਣ ਕੁਝ ਮਹੀਨੇ ਪਹਿਲਾਂ ਸਭ ਤੋਂ ਵੱਡੇ ਬੋਲੀਦਾਤਾ ਵਜੋਂ ਹੋਈ ਸੀ। ਇਸ ਦੇ ਬਾਵਜੂਦ ਉਸ ਨੇ ਬੋਲੀ ਤੋਂ ਹਟਣ ਦਾ ਫ਼ੈਸਲਾ ਕੀਤਾ। ਕਰਜ਼ਦਾਤਿਆਂ ਨੇ 4,325 ਕਰੋੜ ਰੁਪਏ ਦੀ ਸੋਧੀ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਸੀ। ਲਗਭਗ 96 ਫ਼ੀ ਸਦੀ ਵੋਟਿੰਗ ਇਸ ਦੇ ਹੱਕ ਵਿੱਚ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ramdev s Patanjali purchased Ruchi Soya in Rs 4350 Crore