ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮਦੇਵ ਦੀ ਪਤੰਜਲੀ ਦੀ ਵਿਕਰੀ 5 ਸਾਲਾਂ ’ਚ ਪਹਿਲੀ ਵਾਰ ਘਟੀ

ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ’ਤੇ ਜੀਐਸਟੀ ਦੀ ਮੁਸੀਬਤ ਆ ਗਈ ਹੈ। 5 ਸਾਲਾਂ ’ਚ ਪਹਿਲੀ ਵਾਰ ਕੰਪਨੀ ਦੀ ਵਿਕਰੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਮਾਰਚ 2018 ਨੂੰ ਖਤਮ ਹੋਏ ਵਿੱਤ ਸਾਲ ’ਚ ਕੰਪਨੀ ਦੀ ਵਿਕਰੀ 10 ਫੀਸਦੀ ਡਿੱਗ ਕੇ 8148 ਕਰੋੜ ਰੁਪਏ ਰਹੀ ਹੈ।

 

ਬਲੂਮਬਰਗ ਨੇ ਕੇਅਰ ਰੇਟਿੰਗਸ ਦੇ ਹਵਾਲੇ ਨਾਲ ਛਾਪੀ ਰਿਪੋਰਟ ’ਚ ਕਿਹਾ ਹੈ ਕਿ 2013 ਮਗਰੋਂ ਪਹਿਲੀ ਵਾਰ ਪਤੰਜਲੀ ਦੀ ਵਿਕਰੀ ’ਚ ਗਿਰਾਵਟ ਦਰਜ ਕੀਤੀ ਗਈ ਹੈ।

 

ਰਿਪੋਰਟ ਮੁਤਾਬਕ ਸਰਕਾਰ ਵੱਲੋਂ ਲਾਗੂ ਕੀਤੇ ਗਏ ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਨੂੰ ਲਾਗੂ ਕਰਨ ਲਈ ਕੰਪਨੀ ਕੋਲ ਬੁਨਿਆਦੀ ਢਾਂਚਾ ਨਾ ਹੋਣ ਦੇ ਕਾਰਨ ਪ੍ਰਭਾਵਿਤ ਹੋਈ ਸਪਲਾਈ ਚੇਨ ਕਾਰਨ ਇਹ ਗਿਰਾਵਟ ਆਈ ਹੈ।

 

ਰਿਪੋਰਟ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਦੇ ਬ੍ਰਾਂਡ ਅੰਬੈਸਡਰ ਯੋਗ ਗੁਰੂ ਬਾਬਾ ਰਾਮਦੇਵ ਵੱਲੋਂ ਅਗਲੇ 5 ਸਾਲਾਂ ਲਈ ਮਿੱਥਿਆ ਗਿਆ 20,000 ਕਰੋੜ ਰੁਪਏ ਦੀ ਵਿਕਰੀ ਦਾ ਟਰਨਓਵਰ ਦਾ ਟੀਚਾ ਅਧੂਰਾ ਰਹਿ ਸਕਦਾ ਹੈ। ਕੰਪਨੀ ਦਾ ਮਾਲੀਆ 2012 ’ਚ 500 ਕਰੋੜ ਤੋਂ ਘੱਟ ਸੀ ਪਰ 2016 ਤੱਕ ਕੰਪਨੀ 10,000 ਕਰੋੜ ਦੇ ਮਾਲੀਆ ਤੱਕ ਪਹੁੰਚ ਗਈ ਸੀ। ਇਸ ਸਾਲ ਮਈ ’ਚ ਹੀ ਬਾਬਾ ਰਾਮਦੇਵ ਨੇ ਆਪਣੀ ਕੰਪਨੀ ਦੇ ਵਿਸਥਾਰ ਅਤੇ ਉਤਪਾਦਾਂ ਦੀ ਰੇਂਜ ਵਧਾ ਕੇ ਕੰਪਨੀ ਲਈ 20,000 ਕਰੋੜ ਰੁਪਏ ਦਾ ਟੀਚਾ ਤੈਅ ਕੀਤਾ ਸੀ।


ਕੰਪਨੀ ਵੱਲੋਂ ਜ਼ਮੀਨੀ ਪੱਧਰ ’ਤੇ ਛੋਟੇ ਤੋਂ ਛੋਟੇ ਕਸਬਿਆਂ ’ਚ ਸਥਾਪਤ ਕੀਤਾ ਗਿਆ ਵਿਕਰੀ ਦਾ ਨੈੱਟਵਰਕ ਹੀ ਕੰਪਨੀ ਦੀ ਰੀੜ੍ਹ ਸੀ ਪਰ ਇਹ ਨੈੱਟਵਰਕ ਜੀਐਸਟੀ ਨਾਲ ਪ੍ਰਭਾਵਿਤ ਹੋਇਆ ਹੈ।      

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ramdevs Patanjali sales declined for the first time in 5 years