ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮਦੇਵ ਦੀ ਪੰਤਜਲੀ ਨੇ ਸ਼ੁਰੂ ਕੀਤਾ ਡੇਅਰੀ ਵਪਾਰ, 2 ਰੁਪਏ ਸਸਤਾ ਮਿਲੇਗਾ ਦੁੱਧ

ਬਾਬਾ ਰਾਮਦੇਵ ਦੀ ਪੰਤਜਲੀ ਆਯੁਰਵੇਦ ਨੇ ਵੀਰਵਾਰ ਨੂੰ ਦੁੱਧ ਅਤੇ ਸਬੰਧਤ ਉਤਪਾਦਾਂ ਦਹੀ, ਮੱਖਣ ਆਦਿ ਨੂੰ ਪੇਸ਼ ਕਰਕੇ ਡੇਅਰੀ ਵਪਾਰ ਚ ਉਤਰਨ ਦਾ ਐਲਾਨ ਕੀਤਾ। ਕੰਪਨੀ ਨੇ ਇਸ ਖੇਤਰ ਲਈ 1000 ਕਰੋੜ ਰੁਪਏ ਦੀ ਵਿਕਰੀ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਪੰਤਜਲੀ ਨੇ ਫ਼ੋਜਨ ਸਬਜ਼ੀ ਸੂਚੀ ਚ ਵੀ ਪੈਰ ਰੱਖੇ ਅਤੇ ਮੀਠੇ ਦਾਣ, ਮਟਰ ਅਤੇ ਆਲੂ ਫਿੰਗਰਸ ਵਰਗੇ ਉਤਪਾਦ ਪੇਸ਼ ਕੀਤੇ।

 

 

 

ਰਾਮਦੇਵ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਅਗਲੇ ਸਾਲ ਤੱਕ ਆਪਣੇ ਡੇਅਰੀ ਵਪਾਰ ਚ 1000 ਕਰੋੜ ਰੁਪਏ ਦਾ ਕਾਰੋਬਾਰ ਕਰਨ ਦਾ ਟੀਚਾ ਰੱ‌ਖਿਆ ਹੈ। ਇਸ ਵਿੱਤੀ ਸਾਲ ਚ ਅਸੀਂ 500 ਕਰੋੜ ਰੁਪਏ ਦਾ ਕਾਰੋਬਾਰ ਕਰਾਂਗੇ।

 

 

 

ਪੰਤਜਲੀ ਕੋਲ ਲਗਭਗ 56000 ਖੁਦਰਾ ਵਿਕੇਰਤਾਵਾਂ ਦਾ ਜਾਲ ਹੈ, ਜਿਸ ਦੁਆਰਾ ਦੁੱਧ ਦੀ ਸਪਲਾਈ ਕੀਤੀ ਜਾਵੇਗੀ। ਰਾਮਦੇਵ ਨੇ ਕਿਹਾ ਕਿ ਹਰੇਕ ਦਿਨ 10 ਲੱਖ ਲੀਟਰ ਦੁੱਧ ਵੇਚਣ ਦਾ ਟੀਚਾ ਲੈ ਕੇ ਚੱਲ ਰਹੇ ਹਾਂ।

 

 

 

ਬਾਬਾ ਰਾਮਦੇਵ ਨੇ ਕਿਹਾ ਕਿ ਰੋਜ਼ਾਨਾ ਪੈਕਟ ਵਾਲੇ ਦੁੱਧ ਤੋਂ ਇਲਾਵਾ, ਟੈਟਰਾ ਪੈਕ ਚ ਵੀ ਦੁੱਧ ਅਤੇ ਉਸ ਨਾਲ ਬਣੇ ਉਤਪਾਦ ਪੇਸ਼ ਕੀਤੇ ਜਾਣਗੇ। ਸਾਡਾ ਦੁੱਧ ਹੋਰਨਾਂ ਕੰਪਨੀਆਂ ਦੀ ਤੁਲਨਾ ਚ 2 ਰੁਪਏ ਸਸਤਾ ਹੋਵੇਗਾ।  

 

 

 

ਦੱਸਣਯੋਗ ਹੈ ਕਿ ਪੰਤਜਲੀ ਨੇ ਆਪਣੇ ਬੋਤਲ ਬੰਦ ਪਾਣੀ ਨੂੰ ਦਿਵਿਆ ਜਲ ਦੇ ਨਾਂ ਤੋਂ ਬਾਜ਼ਾਰ ਚ ਪੇਸ਼ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ramdevs Pataliji started dairy business cheaper by 2 paise milk