ਭਾਰਤੀ ਰਿਜਰਵ ਬੈਂਕ (ਆਰਬੀਆਈ) ਨੇ ਵੀਰਵਾਰ ਨੂੰ ਬੈਂਕ ਆਫ ਚਾਇਨਾ ਨੂੰ ਦੇਸ਼ ਵਿਚ ਰੈਗੁਲਰ ਬੈਂਕ ਸੇਵਾਵਾਂ ਦੇਣ ਦੀ ਆਗਿਆ ਦੇ ਦਿੱਤੀ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਅਸੀਂ ਬੈਂਕ ਆਫ ਚਾਇਨਾ ਨੂੰ ਭਾਰਤੀ ਰਿਜਰਵ ਬੈਂਕ ਕਾਨੂੰਨ, 1934 ਦੀ ਦੂਜੀ ਅਨੁਸੂਚੀ ਵਿਚ ਸ਼ਾਮਲ ਕਰਨ ਦਾ ਸਲਾਹ ਦਿੰਦੇ ਹਾਂ।
ਭਾਰਤੀ ਸਟੇਟ ਬੈਂਕ (ਐਸਬੀਆਈ), ਐਚਡੀਐਫਸੀ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਆਈਸੀਆਈਸੀਆਈ ਬੈਂਕ ਸਮੇਤ ਸਾਰੇ ਵਾਪਰਿਕ ਬੈਂਕ ਦੂਜੀ ਅਨੁਸੂਚੀ ਵਿਚ ਸ਼ਾਮਲ ਹਨ। ਇਸ ਅਨੁਸੂਚੀ ਵਿਚ ਆਉਣ ਵਾਲੇ ਬੈਂਕਾਂ ਨੇ ਆਰਬੀਆਈ ਦੇ ਨਿਯਮਾਂ ਦਾ ਪਾਲਣਾ ਕਰਨਾ ਹੁੰਦਾ ਹੈ।
ਇਕ ਹੋਰ ਅਧਿਸੂਚਨਾ ਵਿਚ ਆਰਬੀਆਈ ਨੇ ਕਿਹਾ ਕਿ ‘ਜਨ ਸਮਾਲ ਫਾਈਨੈਸ ਬੈਂਕ ਲਿਂ ਨੂੰ ਵੀ ਦੂਜੀ ਅਨੁਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ‘ਰਾਇਲ ਬੈਂਕ ਆਫ ਸਕੌਟਲੈਂਡ ਦੇ ਨਾਮ ਨੁੰ ਬਦਲਕੇ ‘ਨੈਟਵੇਸਟ ਮਾਰਕੀਟ ਪੀਐਲਸੀ ਕੀਤਾ ਗਿਆ ਹੈ।
ਕੇਂਦਰੀ ਬੈਂਕ ਨੇ ਇਹ ਵੀ ਕਿਹਾ ਕਿ ‘ਨੈਸ਼ਨਲ ਆਸਟਰੇਲੀਆ ਬੈਂਕ ਨੂੰ ਬੈਕਿੰਗ ਨਿਯਮਾਂ ਕਾਨੂੰਨ ਦੇ ਤਹਿਤ ਬੈਂਕ ਕੰਪਨੀ ਦੀ ਸੂਚੀ ਵਿਚੋਂ ਹਟਾ ਦਿੱਤਾ ਹੈ। ਬੈਂਕ ਨੂੰ ਦੂਜੀ ਅਨੁਸੂਚੀ ਤੋਂ ਬਾਹਰ ਕਰ ਦਿੱਤਾ ਗਿਆ ਹੈ।