ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਵਿਚਕਾਰ RBI ਨੇ ਰੱਦ ਕੀਤਾ ਇਸ ਬੈਂਕ ਦਾ ਲਾਇਸੈਂਸ, ਲੱਖਾਂ ਖਾਤਾਧਾਰਕਾਂ ਦੇ ਪੈਸੇ ਫਸੇ

ਸੀਕੇਪੀ ਸਹਿਕਾਰੀ ਬੈਂਕ (CKP Cooperative Bank Limited) ਦੇ ਗਾਹਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਸੀਕੇਪੀ ਸਹਿਕਾਰੀ ਬੈਂਕ ਦਾ ਲਾਇਸੈਂਸ ਰੱਦ ਕਰਨ ਦਾ ਫ਼ੈਸਲਾ ਲਿਆ ਹੈ। 
 

ਮੀਡੀਆ ਰਿਪੋਰਟਾਂ ਅਨੁਸਾਰ ਆਰਬੀਆਈ ਦੇ ਤਾਜ਼ਾ ਫ਼ੈਸਲੇ ਕਾਰਨ ਇਸ ਬੈਂਕ ਦੇ ਲਗਭਗ ਡੇਢ ਲੱਖ ਖਾਤਾਧਾਰਕਾਂ ਨੂੰ ਵੱਡਾ ਝਟਕਾ ਲੱਗਾ ਹੈ। ਇਸ ਤੋਂ ਇਲਾਵਾ ਬੈਂਕ 'ਚ ਜਮਾਂ ਹੋਈ ਲਗਭਗ 485 ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ ਮਨੀ ਬਾਰੇ ਵੀ ਭੰਬਲਭੂਸਾ ਪੈਦਾ ਹੋ ਗਿਆ ਹੈ।
 

ਮੀਡੀਆ ਰਿਪੋਰਟਾਂ ਦੇ ਅਨੁਸਾਰ ਰਿਜ਼ਰਵ ਬੈਂਕ ਸੀਕੇਪੀ ਸਹਿਕਾਰੀ ਬੈਂਕ ਉੱਪਰ 2014 ਤੋਂ ਲਗਾਤਾਰ ਪਾਬੰਦੀ ਦੀ ਮਿਆਦ ਵਧਾ ਰਿਹਾ ਹੈ। ਦੱਸ ਦੇਈਏ ਕਿ ਆਖਰੀ ਵਾਰ ਰਿਜ਼ਰਵ ਬੈਂਕ ਨੇ 31 ਮਾਰਚ ਨੂੰ ਫ਼ੈਸਲਾ ਲਿਆ ਸੀ ਕਿ ਪਾਬੰਦੀ ਦੀ ਮਿਆਦ ਵਧਾ ਕੇ 31 ਮਈ ਕੀਤੀ ਜਾਵੇ। ਇਸ ਦੇ ਨਾਲ ਹੀ ਰਿਜ਼ਰਵ ਬੈਂਕ ਨੇ ਪਾਬੰਦੀ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਸੀਕੇਪੀ ਸਹਿਕਾਰੀ ਬੈਂਕ ਦਾ ਲਾਇਸੈਂਸ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
 

ਮੀਡੀਆ ਰਿਪੋਰਟਾਂ ਦੇ ਅਨੁਸਾਰ ਰਿਜ਼ਰਵ ਬੈਂਕ ਨੇ ਸੀਕੇਪੀ ਸਹਿਕਾਰੀ ਬੈਂਕ ਦੀ ਨੈਟਵਰਥ 'ਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਲਾਇਸੈਂਸ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ, ਬੈਂਕ ਦੇ ਕਾਰਜਸ਼ੀਲ ਮੁਨਾਫਿਆਂ 'ਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਡਿੱਗ ਰਹੀ ਨੈਟਵਰਥ ਨੇ ਰਿਜ਼ਰਵ ਬੈਂਕ ਨੂੰ ਲਾਇਸੈਂਸ ਰੱਦ ਕਰਨ ਜਿਹਾ ਵੱਡਾ ਕਦਮ ਚੁੱਕਣ ਲਈ ਮਜ਼ਬੂਰ ਕਰ ਦਿੱਤਾ ਹੈ।
 

ਦੱਸ ਦੇਈਏ ਕਿ ਸੀਕੇਪੀ ਕੋ-ਆਪ੍ਰੇਟਿਵ ਬੈਂਕ ਲਿਮਟਿਡ ਦਾ ਮੁੱਖ ਦਫ਼ਤਰ ਮੁੰਬਈ ਦੇ ਦਾਦਰ 'ਚ ਹੈ। ਰਿਜ਼ਰਵ ਬੈਂਕ ਨੇ 2014 ਵਿੱਚ ਬੈਂਕ ਦੇ ਘਾਟੇ 'ਚ ਹੋਏ ਵਾਧੇ ਅਤੇ ਨੈਟਵਰਥ 'ਚ ਗਿਰਾਵਟ ਕਾਰਨ ਪਾਬੰਦੀ ਲਗਾ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI canceled the license of this bank trapped millions of account holders money