ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਛੇਤੀ ਜਾਰੀ ਕਰੇਗੀ 200 ਤੇ 500 ਰੁਪਏ ਦੇ ਨਵੇਂ ਨੋਟ

RBI ਛੇਤੀ ਜਾਰੀ ਕਰੇਗੀ 200 ਤੇ 500 ਰੁਪਏ ਦੇ ਨਵੇਂ ਨੋਟ

ਰਿਜਰਵ ਬੈਂਕ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਵਿਚ 200 ਰੁਪਏ ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰੇਗਾ। ਕੇਂਦਰੀ ਬੈਂਕ ਨੇ ਮੰਗਲਵਾਰ ਨੂੰ ਦੱਸਿਆ ਕਿ ਇਨ੍ਹਾਂ ਨਵੇਂ ਨੋਟਾਂ ਉਤੇ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਦੇ ਹਸਤਾਖਰ ਹੋਣਗੇ। ਇਨ੍ਹਾਂ ਦਾ ਡਿਜ਼ਾਇਨ ਮਹਾਤਮਾ ਗਾਂਧੀ (ਨਵੀਂ) ਸੀਰੀਜ ਵਿਚ ਪਹਿਲਾਂ ਜਾਰੀ ਸਬੰਧਤ ਨੋਟਾਂ ਦੇ ਸਮਾਨ ਹੀ ਹੋਵੇਗਾ। ਕੇਂਦਰੀ ਬੈਂਕ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਹਿਲਾਂ ਜਾਰੀ 200 ਰੁਪਏ ਅਤੇ ਮਹਾਤਮਾ ਗਾਂਧੀ (ਨਵੀਂ) ਸੀਰੀਜ ਦੇ 500 ਰੁਪਏ ਦੇ ਮੌਜੂਦਾ ਸਾਰੇ ਨੋਟ ਵੀ ਰਹਿਣਗੇ।

 

ਆਰਬੀਆਈ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਵਿਚ 50 ਰੁਪਏ ਦੇ ਨਵੇਂ ਨੋਟ ਜਾਰੀ ਕਰੇਗਾ। ਕੇਂਦਰੀ ਬੈਂਕ ਨੇ ਬੁੱਧਵਾਰ ਨੂੰ ਦੱਸਿਆ ਕਿ ਇਨ੍ਹਾਂ ਨੋਟਾਂ ਉਤੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦੇ ਦਸਤਖਤ ਹੋਣਗੇ। ਇਨ੍ਹਾਂ ਦਾ ਡਿਜ਼ਾਇਨ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਦੇ ਹੋਰ ਨੋਟਾਂ ਦੀ ਤਰ੍ਹਾਂ ਹੀ ਹੋਵੇਗੀ।

 

ਇਸ ਤੋਂ ਪਹਿਲਾਂ ਰਿਜਰਵ ਬੈਂਕ ਨੇ 100 ਰੁਪਏ ਦੇ ਨੋਟ ਨਵੇਂ ਬਦਲਾਅ ਨਾਲ ਛੇਤੀ ਜਾਰੀ ਕੀਤੇ ਸਨ। ਰਿਜਰਵ ਬੈਂਕ ਨੇ ਸਾਫ ਕੀਤਾ ਕਿ ਪਹਿਲਾਂ ਜਾਰੀ ਕੀਤੇ ਗਏ 100 ਰੁਪਏ ਮੁੱਲ ਦੇ ਸਾਰੇ ਬੈਂਕ ਨੋਟ ਯੋਗ ਮੰਨੇ ਜਾਣਗੇ। ਦਸੰਬਰ 2018 ਵਿਚ ਉਰਜਿਤ ਪਟੇਲ ਦੇ ਅਚਾਨਕ ਅਸਤੀਫਾ ਦੇਣ ਬਾਅਦ ਸ਼ਕਤੀਕਾਂਤ ਦਾਸ ਨੇ ਰਿਜਰਵ ਬੈਂਕ ਦੇ ਗਵਰਨਰ ਦਾ ਅਹੁਦਾ ਸੰਭਾਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI issue new Rs 500 and Rs 200 notes soon