ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਨੇ ਜਾਰੀ ਕੀਤੀ ਸਾਲਾਨਾ ਰਿਪੋਰਟ 2019, ਇਹ ਨੇ 8 ਖ਼ਾਸ ਗੱਲਾਂ

ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਅੱਜ ਆਪਣੀ ਸਾਲਾਨਾ ਰਿਪੋਰਟ 2019 ਪੇਸ਼ ਕੀਤੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਚਲ ਰਹੀ ਕਰੰਸੀ ਚ 17 ਫੀਸਦ ਦਾ ਵਾਧਾ ਹੋਇਆ ਹੈ। ਇਹ ਵਧ ਕੇ 21.10 ਲੱਖ ਕਰੋੜ ਰੁਪਏ ਹੋ ਗਈ ਹੈ।

 

ਹਾਲਾਂਕਿ, ਰਿਪੋਰਟ ਇਹ ਵੀ ਮੰਨਦੀ ਹੈ ਕਿ ਘਰੇਲੂ ਮੰਗ ਘੱਟ ਹੋਣ ਕਾਰਨ ਆਰਥਿਕ ਗਤੀਵਿਧੀ ਹੌਲੀ ਹੋ ਗਈ ਹੈ। ਅਰਥਚਾਰੇ ਚ ਨਿਜੀ ਨਿਵੇਸ਼ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

ਆਰਬੀਆਈ ਦੀ ਸਾਲਾਨਾ ਰਿਪੋਰਟ 2019 ਦੀਆਂ ਮਹੱਤਵਪੂਰਨ ਗੱਲਾਂ:-

 

- ਦੇਸ਼ ਵਿਚ ਚਲਨ ਚ ਮੌਜੂਦਾ ਕਰੰਸੀ 17% ਵਧ ਕੇ 21.10 ਲੱਖ ਕਰੋੜ ਰੁਪਏ ਹੋ ਗਈ ਹੈ।

- ਘਰੇਲੂ ਮੰਗ ਘੱਟ ਹੋਣ ਕਾਰਨ ਆਰਥਿਕ ਗਤੀਵਿਧੀ ਹੌਲੀ ਹੋ ਗਈ ਹੈ।

- ਅਰਥਚਾਰੇ ਚ ਨਿੱਜੀ ਨਿਵੇਸ਼ ਨੂੰ ਵਧਾਉਣ ਦੀ ਜ਼ਰੂਰਤ ਹੈ।

- ਆਈਐਲਐਂਡਐਫਐਸ ਸੰਕਟ ਦੇ ਬਾਅਦ ਐਨਬੀਐਫਸੀ ਤੋਂ ਵਪਾਰਕ ਖੇਤਰ ਚ ਕਰਜ਼ੇ ਦਾ ਪ੍ਰਵਾਹ 20 ਪ੍ਰਤੀਸ਼ਤ ਘਟਿਆ।

- ਵਿੱਤੀ ਸਾਲ 2018-19 ਚ ਬੈਂਕਾਂ ਚ 71,542.93 ਕਰੋੜ ਰੁਪਏ ਦੀ ਧੋਖਾਧੜੀ ਦੇ 6,801 ਮਾਮਲੇ ਸਾਹਮਣੇ ਆਏ ਹਨ।

- ਸਰਕਾਰ ਨੂੰ ਸਰਪਲੱਸ ਫੰਡ ਚੋਂ 52,637 ਕਰੋੜ ਰੁਪਏ ਦੇਣ ਤੋਂ ਬਾਅਦ ਰਿਜ਼ਰਵ ਬੈਂਕ ਦੇ ਸੰਕਟਕਾਲੀਨ ਫੰਡ 1,96,344 ਕਰੋੜ ਰੁਪਏ ਬਚੇ ਹਨ।

- ਖੇਤੀਬਾੜੀ ਕਰਜ਼ਾ ਮੁਆਫੀ, 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨਾ, ਆਮਦਨੀ ਸਹਾਇਤਾ ਸਕੀਮਾਂ ਕਾਰਨ ਸੂਬਿਆਂ ਦੀ ਵਿੱਤੀ ਉਤਸ਼ਾਹਤਾ ਦੀ ਸਮਰੱਥਾ ਘਟੀ ਹੈ।

- ਆਰਬੀਆਈ ਦਾ ਐਮਰਜੈਂਸੀ ਫੰਡ ਵਿੱਤੀ ਸਾਲ 2019 ਚ 1.96 ਲੱਖ ਕਰੋੜ ਤੱਕ ਪਹੁੰਚ ਗਿਆ ਹੈ, ਵਿੱਤ ਸਾਲ 2018 ਚ ਇਹ 2.32 ਲੱਖ ਕਰੋੜ ਰੁਪਏ ਸੀ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI issued Annual Report 2019 know main points of report