ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਵਾਲੀ ਮੌਕੇ RBI ਨੇ ਉਤਾਰੇ 1700 ਕਰੋੜ ਦੇ ਨਵੇਂ ਨੋਟ

ਦੀਵਾਲੀ ਮੌਕੇ ਰਿਜ਼ਰਵ ਬੈਂਕ ਨੇ ਬਾਜ਼ਾਰ ਵਿੱਚ 1700 ਕਰੋੜ ਰੁਪਏ ਦੇ ਨੋਟ ਬਾਜ਼ਾਰ ਵਿੱਚ ਉਤਾਰੇ ਹਨ। ਸਭ ਤੋਂ ਵੱਧ ਮੰਗ ਦਸ, ਵੀਹ ਅਤੇ ਪੰਜਾਹ ਦੇ ਨੋਟਾਂ ਦੀ ਹੈ। ਸੌ ਅਤੇ ਪੰਜ ਸੌ ਦੇ ਨੋਟਾਂ ਦੀ ਖੇਪ ਸਭ ਤੋਂ ਵੱਧ ਹੈ। ਹਾਲਾਂਕਿ, ਬੈਂਕਾਂ ਨੇ ਨਵੀਂ ਕਰੰਸੀ ਦਾ ਇੱਕ ਵੱਡਾ ਹਿੱਸਾ ਆਪਣੇ ਖ਼ਾਸ ਗਾਹਕਾਂ ਨੂੰ ਵੰਡ ਦਿੱਤਾ ਹੈ।

 

ਦੀਵਾਲੀ 'ਤੇ ਪੂਜਾ ਕਰਨ ਲਈ ਰਿਜ਼ਰਵ ਬੈਂਕ ਨੇ ਨਵੀਂ ਕਰੰਸੀ ਜਾਰੀ ਕੀਤੀ ਹੈ। ਤਕਰੀਬਨ 1700 ਕਰੋੜ ਦੀ ਕਰੰਸੀ ਦਾ ਅੱਧਾ ਹਿੱਸਾ ਪੰਜ ਸੌ ਦੇ ਨੋਟਾਂ ਦਾ ਹੈ। ਚੌਥਾ ਹਿੱਸਾ ਸੌ ਦੇ ਨੋਟਾਂ ਦਾ ਹੈ। ਬਾਕੀ ਪੰਜਾਹ, ਵੀਹ ਅਤੇ ਦਸ ਦੇ ਨੋਟ ਹਨ। ਦਿਲਚਸਪ ਗੱਲ ਇਹ ਹੈ ਕਿ ਇਸ ਵਾਰ ਵੱਡੇ ਨੋਟਾਂ ਦੇ ਮੁਕਾਬਲੇ ਛੋਟੇ ਨੋਟਾਂ ਦੀ ਵਧੇਰੇ ਮੰਗ ਹੈ। ਸ਼ਹਿਰ ਦੀਆਂ 600 ਤੋਂ ਵੱਧ ਸ਼ਾਖ਼ਾਵਾਂ ਨੂੰ ਨਵੇਂ ਨੋਟਾਂ ਦੀ ਮਾਰਾਮਾਰੀ ਰਹੀ।

 

ਲਕਸ਼ਮੀ ਪੂਜਨ ਲਈ ਇਸ ਵਾਰ ਬੈਂਕਾਂ ਵਿੱਚ 20 ਰੁਪਏ ਦੇ ਨੋਟ ਦੀ ਵਧੇਰੇ ਮੰਗ ਹੈ। ਕਾਰਨ ਇਸ ਦਾ ਨਵਾਂ ਹੋਣਾ ਹੈ। 2018 ਦੀ ਦੀਵਾਲੀ ਦੀ ਗੱਲ ਕਰੀਏ ਤਾਂ ਪੂਜਾ 'ਚ ਰੱਖਣ ਲਈ ਨਵੇਂ 10 ਰੁਪਏ ਦੇ ਨਵੇਂ ਨੋਟ ਦੀ ਮੰਗ ਵਧੇਰੇ ਸੀ। ਆਮ ਲੋਕਾਂ ਲਈ ਨਵੀਂ ਕਰੰਸੀ ਦੇ ਦਰਸ਼ਨ ਘੱਟ ਹੀ ਨਸੀਬ ਹੋਏ।  ਜ਼ਿਆਦਾਤਰ ਬੈਂਕਾਂ ਨੇ ਵੱਡੇ ਗਾਹਕਾਂ ਨੂੰ ਨਵੇਂ ਨੋਟਾਂ ਦੇ ਬੰਡਲ ਪਹੁੰਚਾਏ। ਏਟੀਐਮ ਤੋਂ ਵੀ ਨਵੇਂ ਨੋਟ ਬਹੁਤ ਘੱਟ ਨਿਕਲੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI launches 1700 crore new notes on Diwali