ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖ਼ਬਰੀ, ਹੋ ਸਕਦੈ ਇਹ ਲਾਭ

ਘਰ ਖਰੀਦਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਜੇਕਰ ਤੁਸੀਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਕੰਮ ਦੀ ਹੈ। ਰਿਜ਼ਰਵ ਬੈਂਕ ਜੂਨ ਚ ਹੋਣ ਵਾਲੀ ਮਹੀਨਾਵਾਰ ਮੁਦਰਾ ਨੀਤੀ ਦੀ ਸਮੀਖਿਆ ਚ ਮੁੱਖ ਨੀਤੀਗਤ ਦਰ ਰੈਪੋ ਚ ਇਕ ਹੋਰ ਕਟੌਤੀ ਕਰ ਸਕਦਾ ਹੈ। ਜਿਸ ਨਾਲ ਘਰ ਖਰੀਦਣ ਵਾਲਿਆਂ ਦੀ ਮਹੀਨਾਵਾਰ ਕਿਸ਼ਤ ’ਤੇ ਵਿਆਜ ਦੀ ਦਰ ਦਾ ਬੋਝ ਘਟਣ ਦੇ ਆਸਾਰ ਹਨ।

 

ਜਾਣਕਾਰੀ ਮੁਤਾਬਕ ਇਸ ਤੋਂ ਬਾਅਦ ਮਹਿੰਗਾਈ ਅਤੇ ਖ਼ਜ਼ਾਨੇ ਚ ਘਾਟੇ ਦੇ ਖਦਸ਼ੇ ਤੋਂ ਸਾਲ ਦੇ ਬਚੇ ਹੋਏ ਮਹੀਨਿਆਂ ਚ ਰੈਪੋ (ਫ਼ੌਰੀ ਉਧਾਰ ’ਤੇ ਵਿਆਜ ਦੀ ਦਰ) ਚ ਕਟੌਤੀ ਦੀ ਗੁੰਜਾਇਸ਼ ਘੱਟ ਹੋਵੇਗੀ। ਵਿਸ਼ਵ ਪੱਧਰ ਤੇ ਬਾਜ਼ਾਰ ਸਬੰਧੀ ਸੂਚਨਾਵਾਂ ਉਪਲਬੱਧ ਕਰਾਉਣ ਵਾਲੀ ਲੰਡਨ ਦੀ ਫ਼ਰਮ ਆਈਐਚਐਸ ਮਾਰਕਿਟ ਨੇ ਬੁੱਧਵਾਰ ਨੂੰ ਇਕ ਰਿਪੋਰਟ ਚ ਇਹ ਜਾਣਕਾਰੀ ਦਿੱਤੀ।

 

ਕੇਂਦਰੀ ਬੈਂਕ ਨੇ ਆਰਥਿਕ ਵਾਧੇ ਨੂੰ ਗਤੀ ਦੇਣ ਲਈ ਇਸ ਸਾਲ ਫਰਵਰੀ ਅਤੇ ਅਪ੍ਰੈਲ ਚ ਰੈਪੋ ਦਰ ਚ 0.25-0.25 ਫੀਸਦ ਦੀ ਕਟੌਤੀ ਕੀਤੀ। ਇਸ ਸਮੇਂ ਆਰਬੀਆਈ ਦੀ ਇਹ ਦਰ 6 ਫੀਸਦ ਸਾਲਾਨਾ ਹੈ ਜਿਸ ਤੇ ਉਹ ਬੈਂਕਾਂ ਨੂੰ ਇਕ ਦਿਨ ਲਈ ਨਕਦ ਧਨ ਉਧਾਰ ਦਿੰਦਾ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI may cut repo rate in next month monetary policy meeting