ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਪੋ ਰੇਟ ’ਚ 0.35 ਫੀਸਦੀ ਕਟੌਤੀ, ਹੋਮ ਲੋਨ ਹੋਵੇਗਾ ਸਸਤਾ

ਰੇਪੋ ਰੇਟ ’ਚ 0.35 ਫੀਸਦੀ ਕਟੌਤੀ, ਹੋਮ ਲੋਨ ਹੋਵੇਗਾ ਸਸਤਾ

ਰਿਜਰਵ ਬੈਂਕ ਆਫ ਇੰਡੀਆ (ਆਰਬੀਆਈ) ਦੀ ਦੋ ਮਹੀਨਾਵਰ ਮੁਦਰਾ ਸਮੀਖਿਆ ਮੀਟਿੰਗ ਵਿਚ ਰੇਪੋ ਰੇਟ ਵਿਚ 35 ਬੇਸਿਸ ਪੁਆਂਇਟ ਦੀ ਕਟੌਤੀ ਕੀਤੀ ਹੈ। ਹੁਣ ਰੇਪੋ ਰੇਟ 5.40 ਫੀਸਦੀ ਉਤੇ ਆ ਗਿਆ ਗਈ ਹੈ। ਉਥੇ ਰਿਵਰਸ ਰੇਪੋ ਰੇਟ 5.15 ਫੀਸਦੀ ਕਰ ਦਿੱਤੀ ਹੈ। ਅਰਥ ਵਿਵਸਥਾ ਵਿਚ ਸੁਸਤੀ ਦੇ ਸੰਕੇਤਾਂ ਵਿਚ ਰਿਜਰਵ ਬੈਂਕ ਅੱਜ ਬੁੱਧਵਾਰ ਨੂੰ ਚਾਲੂ ਵਿੱਤੀ ਸਾਲ ਦੀ ਤੀਜੀ ਦੋ ਮਾਸਿਕ ਮੁਦਰਾ ਸਮੀਖਿਆ ਵਿਚ ਲਗਾਤਾਰ ਚੌਥੀ ਵਾਰ ਵਿਆਜ ਦਰਾਂ ਵਿਚ ਕਟੌਤੀ ਕੀਤੀ ਹੈ। ਇਸਦਾ ਸਿੱਧਾ ਅਸਰ ਹੋਮ ਲੋਨ, ਕਾਰ ਲੋਨ ਉਤੇ ਪਵੇਗਾ।

 

ਹੁਣ ਰਿਜਰਵ ਬੈਂਕ ਦੀ ਰੇਪੋ ਦਰ 5.75 ਫੀਸਦੀ ਉਤੇ ਹੈ। ਦਸੰਬਰ 2018 ਵਿਚ ਸ਼ਕਤੀਕਾਂਤ ਦਾਸ ਦੇ ਰਿਜਰਵ ਬੈਂਕ ਗਵਰਨਰ ਦਾ ਅਹੁੰਦਾ ਸੰਭਾਲਣ ਬਾਅਦ ਫਰਵਰੀ ਦੀ ਮੁਦਰਾ ਸਮੀਖਿਆ ਵਿਚ ਰੇਪੋ ਦਰ ਵਿਚ 0.25 ਫੀਸਦੀ ਕਟੌਤੀ ਕੀਤੀ ਗਈ। ਉਸਦੇ ਬਾਅਦ ਚਾਰ ਅਪ੍ਰੈਲ 2019 ਨੂੰ ਅਤੇ ਫਿਰ ਛੇ ਜੂਨ ਨੂੰ ਹੋਈ ਮੁਦਰਾ ਨੀਤੀ ਸਮੀਖਿਆ ਵਿਚ 0.25 ਫੀਸਦੀ ਕਟੌਤੀ ਕੀਤੀ ਗਈ।

 

ਅਹਿਮ ਗੱਲਾਂ

  • 5.40 ਫੀਸਦੀ ਉਤੇ ਆਈ ਰੇਪੋ ਰੇਟ ਦਰ।
  • 5.75 ਫੀਸਦੀ ਸੀ ਰਿਜਰਵ ਬੈਂਕ ਦੀ ਰੇਪੋ ਦਰ ਇਸ ਸਮੇਂ।
  • 0.75 ਫੀਸਦੀ ਦੀ ਕਟੌਤੀ ਪਿਛਲੇ ਤਿੰਨ ਸਮੀਖਿਆ ਮੀਟਿੰਗ ਵਿਚ ਹੋਈ।
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI Monetary Policy cut repo rate by 35 basis points