ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RBI ਨੇ ਕੁਝ ਬੈਂਕ ਬੰਦ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ

RBI ਨੇ ਕੁਝ ਬੈਂਕ ਬੰਦ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ

ਭਾਰਤੀ ਰਜਿਰਵ ਬੈਂਕ (ਆਰਬੀਆਈ) ਨੇ ਸੋਸ਼ਲ ਮੀਡੀਆ ਉਤੇ ਚਲ ਰਹੀਆਂ ਕੁਝ ਕਮਰਸ਼ੀਅਲ ਬੈਂਕ ਨੂੰ ਬਦ ਕਰਨ ਦੀ ਖਬਰ ਦਾ ਖੰਡਨ ਕੀਤਾ ਹੈ। ਆਰਬੀਆਈ ਨੇ ਕਿਹਾ ਕਿ ਇਹ ਖਬਰਾਂ ਗਲਤ ਚਲ ਰਹੀਆਂ ਹਨ।

 

ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉਤੇ ਦੇਸ਼ ਦੀਆਂ ਕੁਝ ਜਨਤਕ ਖੇਤਰ ਦੀਆਂ ਬੈਂਕ ਬੰਦ ਹੋਣ ਦੀਆਂ ਖਬਰਾਂ ਚਲ ਰਹੀਆਂ ਸਨ। ਇਨ੍ਹਾਂਖਬਰਾਂ ਨੂੰ ਲੈ ਕੇ ਭਾਰਤੀ ਰਜਿਰਵ ਬੈਂਕ (ਆਰਬੀਆਈ) ਨੇ ਆਪਣੇ ਟਵਿਟਰ ਅਕਾਉਂਟ ਉਤੇ ਸਫਾਈ ਦਿੱਤੀ ਹੈ। ਆਰਬੀਆਈ ਨੇ ਕਿਹਾ ਕਿ ਇਨ੍ਹਾਂ ਖਬਰਾਂ ਉਤੇ ਭਰੋਸਾ ਨਾ ਕੀਤਾ ਜਾਵੇ। ਇਹ ਖਬਰਾਂ ਗਲਤ ਹਨ ਅਤੇ ਕੋਈ ਵੀ ਸਰਕਾਰੀ ਬੈਂਕ ਬੰਦ ਨਹੀਂ ਹੋਣ ਵਾਲਾ।

 

 

ਆਪਣੇ ਟਵੀਟ ਉਤੇ ਆਰਬੀਆਈ ਨੇ ਇਕ ਸਿਰੇ ਤੋਂ ਇਨ੍ਹਾਂ ਖਬਰਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਉਤੇ ਫੈਲਾਈ ਜਾ ਰਹੀਆਂ ਖਬਰਾਂ ਝੂਠੀਆਂ ਹਨ। ਗ੍ਰਾਹਕਾਂ ਦੇ ਪੈਸੇ ਪੂਰੀ ਤਰ੍ਹਾਂ ਸੁਰੱਖਿਅਤ ਹਨ।

 

ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਖਬਰਾਂ ਵਿਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਦੇਸ਼ ਦੀਆਂ 9 ਸਰਕਾਰੀ ਬੈਂਕ ਬੰਦ ਹੋਣ ਵਾਲੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI said Reports appearing on social media about RBI closing down certain commercial banks are false