ਰਿਜਰਵ ਬੈਂਕ ਨੇ ਗ੍ਰਾਹਕਾਂ ਤੋਂ ਸਿੱਕੇ ਨਾ ਲੈਣ ਵਾਲੇ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੁਰਾਣੇ ਸਿੱਕੇ ਸਵੀਕਾਰ ਕਰਨ। ਆਰਬੀਆਈ ਨੇ ਬੁੱਧਵਾਰ ਨੂੰ ਜਾਰੀ ਸਰਕੂਲਰ ਵਿਚ ਕਿਹਾ ਕਿ ਬੈਂਕ ਸਿੱਕੇ ਬਦਲਣ ਆਏ ਗ੍ਰਾਹਕਾਂ ਨੂੰ ਮਨਾ ਹੀਂ ਕਰ ਸਕਦੇ, ਉਨ੍ਹਾਂ ਇਹ ਸਿੱਕੇ ਸਵੀਕਾਰ ਕਰਨੇ ਹੋਣਗੇ।
ਉਸਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਬਾਜ਼ਾਰ ਵਿਚ ਸਾਰੇ ਤਰ੍ਹਾਂ ਦੇ ਸਿੱਥੇ ਕਾਨੂੰਨੀ ਤੌਰ ਉਤੇ ਜਾਇਜ ਹਨ ਅਤੇ ਇਸ ਨੂੰ ਲੈ ਕੇ ਕੋਈ ਸੰਦੇਹ ਨਹੀਂ ਹੋਣਾ ਚਾਹੀਦਾ। ਬਾਜ਼ਾਰ ਵਿਚ ਚਲ ਰਹੇ ਅਲੱਗ–ਅਲੱਗ ਤਰ੍ਹਾਂ ਦੇ ਸਿੱਕਿਆਂ ਉਤੇ ਆਰਬੀਆਈ ਨੇ ਸਪੱਸ਼ਟ ਕੀਤਾ ਕਿ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਵਿਸ਼ਿਆਂ ਨੂੰ ਲੈ ਕੇ ਸਮੇਂ–ਸਮੇਂ ਉਤੇ ਅਲੱਗ–ਅਲੱਗ ਡਿਜ਼ਾਇਨ ਅਤੇ ਫੀਚਰ ਵਾਲੇ ਸਿੱਕੇ ਜਾਰੀ ਕੀਤੇ ਜਾਂਦੇ ਹਨ।