ਅਗਲੀ ਕਹਾਣੀ

RBI ਨੇ ਰੇਪੋ ਦਰ ਬਰਕਰਾਰ ਰੱਖੀ, ਕਾਰ ਤੇ ਹੋਮ ਲੋਨ ਨਹੀਂ ਹੋਵੇਗਾ ਮਹਿੰਗਾ

RBI ਨੇ ਰੇਪੋ ਦਰ ਬਰਕਰਾਰ ਰੱਖੀ, ਕਾਰ ਤੇ ਹੋਮ ਲੋਨ ਨਹੀਂ ਹੋਵੇਗਾ ਮਹਿੰਗਾ

ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁੱਧਵਾਰ ਨੂੰ ਪ੍ਰਮੁੱਖ ਨੀਤੀਗਤ ਦਰ (ਰੇਪੋ ਦਰ) ਵਿਚ ਕੋਈ ਤਬਦੀਲੀ ਨਹੀਂ ਕੀਤੀ ਤੇ ਇਸ ਨੂੰ 6.5 ਫੀਸਦੀ ਬਰਕਰਾਰ ਰੱਖਿਆ। ਇਸ ਦੇ ਨਾਲ ਹੀ, ਤੁਹਾਡਾ ਕਾਰ ਲੋਨ ਅਤੇ ਹਾਊਸ ਲੋਨ ਮਹਿੰਗਾ ਨਹੀਂ ਹੋਵੇਗਾ।

 

ਚਾਲੂ ਵਿੱਤੀ ਸਾਲ ਲਈ ਪੰਜਵੀਂ ਦੋ-ਮਹੀਨੇਵਾਰ ਮੁਦਰਾ ਨੀਤੀ ਸਮੀਖਿਆ ਵਿੱਚ ਮੌਨਟਰੀ ਪਾਲਿਸੀ ਕਮੇਟੀ (MPC) ਨੇ ਦੂਜੀ ਵਾਰ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ MPC ਦਾ ਫੈਸਲਾ ਮਾਇਕ ਨੀਤੀ ਦੇ ਰਵੱਈਏ ਦੇ ਅਨੁਸਾਰ ਹੈ। ਇਹ ਮਹਿੰਗਾਈ ਨੂੰ 4 ਫੀਸਦੀ ਤੱਕ ਰੱਖਣ ਲਈ ਲਾਹੇਵੰਦ ਹੈ।

 

ਕੇਂਦਰੀ ਬੈਂਕ ਨੇ ਚਾਲੂ ਮਾਲੀ ਸਾਲ ਲਈ ਜੀ.ਡੀ.ਪੀ. ਅੰਦਾਜ਼ੇ ਨੂੰ 7.4 ਫੀਸਦੀ ਤੱਕ ਰੱਖਿਆ ਹੈ। ਅਗਲੇ ਵਿੱਤੀ ਸਾਲ 2019-20 ਦੇ ਪਹਿਲੇ ਅੱਧ ਵਿੱਚ, ਜੀਡੀਪੀ ਦਰ 7.5 ਫੀਸਦੀ ਹੋਣ ਦਾ ਅਨੁਮਾਨ ਹੈ। ਰਿਜ਼ਰਵ ਬੈਂਕ ਨੇ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਦੇ ਦੂਜੇ ਅੱਧ ਵਿੱਚ, ਮੁਦਰਾਸਫੀਤੀ 2.7 ਤੋਂ 3.2 ਪ੍ਰਤੀਸ਼ਤ ਦੇ ਅੰਦਰ ਰਹਿਣ ਦਾ ਅਨੁਮਾਨ ਹੈ।

 

 ਪਾਲਿਸੀ ਦੀਆਂ ਦਰਾਂ ਨੂੰ ਨਾ ਬਦਲਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ ਸੀ। ਪਰ ਕਮੇਟੀ ਦੇ ਇਕ ਮੈਂਬਰ, ਰਵਿੰਦਰ ਐਚ. ਢੋਲਕੀਆ, ਨੇ ਮੌਦਰਿਕ ਨੀਤੀ ਦੇ ਰੁਖ਼ ਨੂੰ ਬਦਲਣ ਦੇ ਪੱਖ ਵਿਚ ਵੋਟਿੰਗ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RBI unchanged Repo rate and Reverse repo rate Car Loans and Home Loans Will not Be Expensive