ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਰਬੀਆਈ ਛੇਤੀ ਹੀ ਜਾਰੀ ਕਰੇਗੀ 20 ਰੁਪਏ ਦੇ ਨਵੇਂ ਨੋਟ

ਆਰਬੀਆਈ ਛੇਤੀ ਹੀ ਜਾਰੀ ਕਰੇਗੀ 20 ਰੁਪਏ ਦੇ ਨਵੇਂ ਨੋਟ

ਭਾਰਤੀ ਰਿਜਰਵ ਬੈਂਕ (ਆਰਬੀਆਈ) ਛੇਤੀ ਹੀ 20 ਰੁਪਏ ਦਾ ਨਵਾਂ ਨੋਟ ਜਾਰੀ ਕਰੇਗਾ। ਕੇਂਦਰੀ ਬੈਂਕ ਦੇ ਇਕ ਦਸਤਾਵੇਜ਼ ਤੋਂ ਇਸ ਸਬੰਧੀ ਜਾਣਕਾਰੀ ਮਿਲੀ ਹੈ। ਆਰਬੀਆਈ ਪਹਿਲਾਂ ਹੀ 10, 50, 100 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕਰ ਚੁੱਕਿਆ ਹੈ। ਇਸ ਤੋਂ ਇਲਾਵਾ 200 ਅਤੇ 2000 ਰੁਪਏ ਦੇ ਨੋਟਾ ਵੀ ਜਾਰੀ ਕੀਤੇ ਗਏ ਹਨ।


ਵੀਹ ਰੁਪਏ ਦਾ ਇਹ ਨਵਾਂ ਨੋਟ ਮਹਾਤਮਾ ਗਾਂਧੀ (ਨਵੀਂ) ਸੀਰੀਜ `ਚ ਜਾਰੀ ਹੋਵੇਗਾ। ਇਹ ਪਹਿਲਾਂ ਜਾਰੀ ਕੀਤੇ ਗਏ ਨੋਟਾਂ ਤੋਂ ਆਕਾਰ ਅਤੇ ਡਿਜ਼ਾਇਨ `ਚ ਅਲੱਗ ਹੋਵੇਗਾ। ਪੁਰਾਣੀ ਸੀਰੀਜ `ਚ ਜਾਰੀ ਨੋਟ ਪਹਿਲਾਂ ਦੀ ਤਰ੍ਹਾਂ ਹੀ ਚਲਦੇ ਰਹਿਣਗੇ।


ਕੇਂਦਰੀ ਬੈਂਕ ਦੇ ਅੰਕੜਿਆਂ ਮੁਤਾਬਕ 31 ਮਾਰਚ 2016 ਤੱਕ 20 ਰੁਪਏ ਮੁੱਲ ਦੇ 4.92 ਅਰਬ ਨੋਟ ਚੱਲ ਰਹੇ ਸਨ। ਮਾਰਚ 2018 `ਚ ਨੋਟਾਂ ਦੀ ਗਿਣਤੀ ਵਧਕੇ ਕਰੀਬ 10 ਅਰਬ ਹੋ ਗਈ ਹੈ।  ਮਾਰਚ 2018 ਦੇ ਅੰਤ `ਚ ਚੱਲ ਰਹੇ ਕੁਲ ਨੋਟਾਂ ਦੀ ਗਿਣਤੀ `ਚ 20 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 9.8 ਫੀਸਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rbi will launch new rs 20 note design size will be different