ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RCom ਦੇ ਕਰਜ਼ਦਾਤਾਵਾਂ ਨੇ ਅਨਿਲ ਅੰਬਾਨੀ ਤੇ 4 ਹੋਰਨਾਂ ਦੇ ਅਸਤੀਫ਼ਿਆਂ ਨੂੰ ਕੀਤਾ ਨਾਮਨਜ਼ੂਰ

ਟੈਲੀਕਾਮ ਕੰਪਨੀ ਰਿਲਾਇੰਸ ਕਮਿਊਨਿਕੇਸ਼ਨ (ਆਰਕਾਮ) ਦੇ ਨਿਰਦੇਸ਼ਕ ਅਹੁਦੇ ਤੋਂ ਅਨਿਲ ਅੰਬਾਨੀ ਨੇ ਹਾਲ ਹੀ ਚ ਅਸਤੀਫਾ ਦੇ ਦਿੱਤਾ ਸੀ। ਰਿਲਾਇੰਸ ਕਮਿਊਨਿਕੇਸ਼ਨਸ ਦੇ ਕਰਜ਼ਦਾਤਾਵਾਂ ਨੇ ਕੰਪਨੀ ਤੋਂ ਅਨਿਲ ਅੰਬਾਨੀ ਅਤੇ ਚਾਰ ਹੋਰ ਦੇ ਅਸਤੀਫਿਆਂ ਨੂੰ ਨਾਮਨਜੂਰ ਕਰ ਦਿੱਤਾ ਹੈ। 

 

ਕਰਜ਼ਦਾਤਾਵਾਂ ਨੇ ਅੰਬਾਨੀ ਨੂੰ ਦੀਵਾਲਾ ਅਤੇ ਕਰਜ਼ਸ਼ੋਧਨ ਪ੍ਰਕਿਰਿਆ ਵਿੱਚ ਸਹਿਯੋਗ ਕਰਨ ਨੂੰ ਕਿਹਾ ਹੈ। 

 

ਦੱਸਣਯੋਗ ਹੈ ਕਿ ਤਿਮਾਹੀ ਨਤੀਜਿਆਂ ਨੂੰ ਕੰਪਨੀ ਵੱਲੋਂ ਜਾਰੀ ਕਰਨ ਸਮੇਂ ਕੰਪਨੀ ਨੂੰ 30 ਹਜਾਰ ਕਰੋੜ ਰੁਪਏ ਤੋਂ ਜਿਆਦਾ ਦਾ ਘਾਟਾ ਹੋਇਆ ਸੀ ਜੋ ਕਾਰਪੋਰੇਟ ਇਤਿਹਾਸ ਵਿੱਚ ਵੋਡਾਫੋਨ-ਆਈਡੀਆ ਦੇ ਬਾਅਦ ਦੂਜਾ ਸਭ ਤੋਂ ਵੱਡਾ ਘਾਟਾ ਹੈ। 

 

ਇਸ ਤੋਂ ਬਾਅਦ ਹੀ ਕੰਪਨੀ ਨੇ ਜਾਰੀ ਬਿਆਨ ਵਿੱਚ ਕਿਹਾ ਸੀ ਕਿ ਅਨਿਲ ਅੰਬਾਨੀ ਤੋਂ ਇਲਾਵਾ ਛਾਇਆ ਵਿਰਾਨੀ, ਰਾਇਨਾ ਕਾਰਾਨੀ, ਮੰਜਰੀ ਕਾਕੇਰ ਅਤੇ ਸੁਰੇਸ਼ ਰੰਗਾਚਰ ਨੇ ਅਸਤੀਫਾ ਦੇ ਦਿੱਤਾ ਹੈ। 

 

ਇਸ ਵਿੱਚੋਂ ਅਨਿਲ ਅੰਬਾਨੀ, ਛਾਇਆ ਵਿਰਾਨੀ ਅਤੇ ਮੰਜਰੀ ਕਾਕੇਰ ਨੇ 15 ਨਵੰਬਰ ਨੂੰ ਅਸਤੀਫਾ ਦਿੱਤਾ। ਦੂਜੇ ਪਾਸੇ ਰਾਇਨਾ ਕਾਰਾਨੀ ਨੇ 14 ਨਵੰਬਰ ਅਤੇ ਸੁਰੇਸ਼ ਰੰਗਾਚਰ ਨੇ 13 ਨਵੰਬਰ ਨੂੰ ਅਸਤੀਫਾ ਦਿੱਤਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RCom lenders reject the resignation of Anil Ambani and 4 others from the company