ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

4 ਕੈਮਰਿਆਂ ਨਾਲ Realme 5 ਸਮਾਰਟਫੋਨ ਭਾਰਤ 'ਚ ਹੋਇਆ ਲਾਂਚ, ਜਾਣੋ ਕੀਮਤ ਅਤੇ ਵਿਸ਼ੇਸ਼ਤਾਵਾਂ

 

ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਓਪੋ (Oppo) ਦਾ ਸਬ ਬ੍ਰਾਂਡ ਰੀਅਲਮੀ (Realme) ਨੇ ਅੱਜ ਭਾਰਤ ਵਿੱਚ ਦੋ ਨਵੇਂ ਸਮਾਰਟਫੋਨ ਲਾਂਚ ਕੀਤੇ ਹਨ। ਇਸ ਦੇ ਤਹਿਤ ਰੀਅਲਮੀ 5 (Realme 5) ਅਤੇ ਰੀਅਲਮੀ 5 ਪ੍ਰੋ (Realme 5 Pro) ਨੂੰ ਲਾਂਚ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਰੀਅਲਮੀ 5 ਪ੍ਰੋ ਦੁਨੀਆ ਦਾ ਪਹਿਲਾ 48 ਮੈਗਾਪਿਕਸਲ ਕਵਾਡ ਕੈਮਰਾ ਯਾਨੀ 4 ਕੈਮਰਾ ਵਾਲਾ ਸਮਾਰਟਫ਼ੋਨ ਹੈ। ਇਹ ਸਮਾਰਟਫ਼ੋਨ ਤਿੰਨ ਵੇਰੀਐਂਟ 'ਚ ਪੇਸ਼ ਕੀਤੇ ਗਏ ਹਨ।

 

ਰੀਅਲਮੀ 5 ਪ੍ਰੋ ਕੀਮਤ
 

ਰੀਅਲਮੀ 5 ਪ੍ਰੋ 4 ਜੀਬੀ + 64 ਜੀਬੀ - 13,999 ਰੁਪਏ
ਰੀਅਲਮੀ 5 ਪ੍ਰੋ 6 ਜੀਬੀ + 64 ਜੀਬੀ - 14,999 ਰੁਪਏ
ਰੀਅਲਮੀ 5 ਪ੍ਰੋ 8 ਜੀਬੀ + 128 ਜੀਬੀ - 16,999 ਰੁਪਏ

 

ਰੀਅਲਮੀ 5 ਕੀਮਤ ਦੀ ਕੀਮਤ
 

ਰੀਅਲਮੀ 5 - 3 ਜੀਬੀ + 32 ਜੀਬੀ - 9,999 ਰੁਪਏ
ਰੀਅਲਮੀ 5  -4 ਜੀਬੀ + 64 ਜੀਬੀ - 10,999 ਰੁਪਏ
ਰੀਅਲਮੀ 5  -4GB + 128GB - 11,999 ਰੁਪਏ

 

ਕੈਮਰਾ
 

ਰੀਅਲਮੀ 5 ਪ੍ਰੋ ਦੇ ਰਿਅਰ ਵਿੱਚ 4 ਕੈਮਰੇ ਹਨ, ਜਿਨ੍ਹਾਂ ਵਿੱਚੋਂ ਇੱਕ f/1.8 ਅਪਰਚਰ ਦੇ ਨਾਲ 48 ਮੈਗਾਪਿਕਸਲ ਦਾ Sony IMX586 ਸੈਂਸਰ ਹੈ। ਦੂਜਾ 8 ਮੈਗਾਪਿਕਸਲ ਦਾ ਵਾਈਡ ਐਂਗਲ ਸੈਂਸਰ ਹੈ। ਤੀਸਰਾ f/2.4 ਅਪਰਚਰ ਨਾਲ 2 ਮੈਗਾਪਿਕਸਲ ਮੈਕਰੋ ਲੈਂਜ਼ ਹੈ ਅਤੇ ਚੌਥਾ f/2.4 ਅਪਰਚਰ ਨਾਲ 2 ਮੈਗਾਪਿਕਸਲ ਡੇਪਥ ਸੈਂਸਰ ਕੈਮਰਾ ਹੈ। ਨਾਲ ਹੀ ਸੈਲਫੀ ਲਈ ਫਰੰਟ ਵਿੱਚ 16 ਮੈਗਾਪਿਕਸਲ ਦਾ HDR ਕੈਮਰਾ ਹੈ।

 

ਵਿਕਰੀ 4 ਸਤੰਬਰ ਤੋਂ ਸ਼ੁਰੂ ਹੋਵੇਗੀ


ਫਲਿੱਪਕਾਰਟ ਅਤੇ realme.com 'ਤੇ ਰੀਅਲਮੀ 5 ਪ੍ਰੋ ਦੀ ਵਿਕਰੀ 4 ਸਤੰਬਰ ਤੋਂ ਸ਼ੁਰੂ ਹੋਵੇਗੀ, ਜਦਕਿ ਰੀਅਲਮੀ 5 ਪ੍ਰੋ ਦੀ ਵਿਕਰੀ 27 ਅਗਸਤ ਤੋਂ ਸ਼ੁਰੂ ਹੋਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Realme 5 and Realme 5 Pro launched in India know price and features