ਅਗਲੀ ਕਹਾਣੀ

ਯਾਤਰੀ ਵਾਹਨਾਂ ਦੀ ਵਿਕਰੀ ’ਚ ਰਿਕਾਰਡ ਗਿਰਾਵਟ

ਯਾਤਰੀ ਵਾਹਨਾਂ ਦੀ ਵਿਕਰੀ ’ਚ ਰਿਕਾਰਡ ਗਿਰਾਵਟ

ਯਾਤਰੀ ਵਾਹਨਾਂ ਦੀ ਵਿਕਰੀ ਰਿਕਾਰਡ ਗਿਰਾਵਟ ਨਾਲ 18 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਗਈ ਹੈ। ਕਾਰ, ਦੋਪਹੀਆ ਵਾਹਨਾਂ ਸਮੇਤ ਯਾਤਰੀ ਵਾਹਨਾਂ ਦੀ ਵਿਕਰੀ ਮਈ ਮਹੀਨੇ 20.55 ਫ਼ੀ ਸਦੀ ਘਟ ਕੇ 2,39,347 ਵਾਹਨ ਰਹਿ ਗਈ। ਮਈ 2018 ’ਚ ਇਹ ਅੰਕੜਾ 3,01,238 ਵਾਹਨ ਸੀ।

 

 

ਪਿਛਲੇ 11 ਵਿੱਚੋਂ 10 ਮਹੀਨਿਆਂ ’ਚ ਯਾਤਰੀ ਵਾਹਨਾਂ ਦੀ ਵਿਕਰੀ ’ਚ ਗਿਰਾਵਟ ਆਈ ਹੈ। ਸਿਰਫ਼ ਅਕਤੂਬਰ 2018 ਹੀ ਅਜਿਹਾ ਰਿਹਾ, ਜਦੋਂ ਯਾਤਰੀ ਵਾਹਨਾਂ ਦੀ ਵਿਕਰੀ ਵਿੱਚ 1.55 ਫ਼ੀ ਸਦੀ ਵਧੀ ਸੀ। ਮਈ ਮਹੀਨੇ ਯਾਤਰੀ ਵਾਹਨਾਂ ਦੀ ਵਿਕਰੀ ਵਿੱਚ ਗਿਰਾਵਟ ਸਤੰਬਰ 2001 ਤੋਂ ਬਾਅਦ ਸਭ ਤੋਂ ਵੱਧ ਰਹੀ।

 

 

ਉਸ ਵੇਲੇ ਯਾਤਰੀ ਵਾਹਨਾਂ ਦੀ ਵਿਕਰੀ 21.91 ਫ਼ੀ ਸਦੀ ਘਟੀ ਸੀ। ਵਾਹਨ ਨਿਰਮਾਤਾ ਸੰਗਠਨ ਸਿਆਮ ਅਨੁਸਾਰ ਮਈ ’ਚ ਦੋ–ਪਹੀਆ ਤੇ ਵਪਾਰਕ ਵਾਹਨਾਂ ਦੀ ਵਿਕਰੀ ਵੀ ਮੂਧੇ ਮੂੰਹ ਡਿੱਗੀ।

 

 

ਮਈ ਮਹੀਨੇ ਵੱਖੋ–ਵੱਖਰੇ ਵਰਗਾਂ ਵਿੱਚ ਸਾਰੇ ਵਾਹਨਾਂ ਦੀ ਵਿਕਰੀ 8.62 ਫ਼ੀ ਸਦੀ ਘਟ ਕੇ 20,86,358 ਇਕਾਈ ਰਹਿ ਗਈ, ਜੋ ਇੱਕ ਸਾਲ ਪਹਿਲਾਂ ਇਸੇ ਮਹੀਨੇ 22,83,262 ਇਕਾਈਆਂ ਸੀ। ਸਰਕਾਰ ਨੇ ਇਸ ਤੋ਼ ਪਹਿਲਾਂ 2011–12 ਤੇ 2008–2009 ’ਚ ਸੁਧਾਰ ਦੇ ਉਪਾਅ ਕੀਤੇ ਸਨ।

 

 

ਯਾਤਰੀ ਵਾਹਨਾਂ ਦੀ ਮੰਗ ਘਟਣ ਕਾਰਨ ਕੰਪਨੀਆਂ ਨੇ ਉਤਪਾਦਨ ਵਿੱਚ 10 ਫ਼ੀ ਸਦੀ ਕਮੀ ਕੀਤੀ ਹੈ। ਇਸ ਨਾਲ ਰੁਜ਼ਗਾਰ ਵਿੱਚ ਵੀ ਕਮੀ ਹੋਣ ਦਾ ਖ਼ਦਸ਼ਾ ਹੈ। ਬੀਐੱਸ–6 ਮਾਪਦੰਡ ਲਾਗੂ ਕਰਨ ਦੀ ਲਾਗਤ ਤੇ ਕੀਮਤਾਂ ਵਧਾਈਆਂ ਗਈਆਂ ਹਨ ਤੇ ਇਲੈਕਟ੍ਰੌਨਿਕ ਵਾਹਨਾਂ ਨੂੰ ਸਰਕਾਰ ਵਧੇਰੇ ਹੱਲਾਸ਼ੇਰੀ ਦੇ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Record decrease in the sale of Passenger vehicles