ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Redmi ਦਾ ਇਹ ਪ੍ਰੀਮੀਅਮ ਐਡੀਸ਼ਨ ਫ਼ੋਨ ਲਾਂਚ, ਟ੍ਰਿਪਲ ਰੀਅਰ ਕੈਮਰਾ ਨਾਲ ਹੈ ਲੈੱਸ

Xiaomi ਨੇ ਰੈੱਡਮੀ ਕੇ20 ਪ੍ਰੋ ਸਮਾਰਟਫ਼ੋਨ ਲਾਂਚ ਕਰ ਦਿੱਤਾ ਹੈ। ਰੈੱਡਮੀ ਕੇ 20 ਪ੍ਰੋ ਅਤੇ ਰੈੱਡਮੀ ਕੇ 20 ਪ੍ਰੋ ਐਕਸਕਲੂਸਿਵ ਐਡੀਸ਼ਨ ਵਿਚਕਾਰ ਜੋ ਫਰਕ ਹੈ ਉਹ ਫ਼ੋਨ ਦੇ ਰੈਮ ਅਤੇ ਕੁਆਲਕਾਮ ਪ੍ਰੋਸੈਸਰ ਦਾ ਹੈ। ਇਹ ਫ਼ੋਨ ਚੀਨ 'ਚ ਲਾਂਚ ਕੀਤਾ ਗਿਆ ਹੈ।

 

ਰੈਡਮੀ K20 ਪ੍ਰੋ ਪ੍ਰੀਮੀਅਮ ਐਡੀਸ਼ਨ ਕੁਲ ਤਿੰਨ ਜੋੜਿਆਂ ਵਿੱਚ ਲਾਂਚ ਕੀਤਾ ਗਿਆ ਹੈ। ਪਹਿਲਾ 8 ਜੀਬੀ ਅਤੇ 128 ਜੀਬੀ ਸਟੋਰੇਜ ਦੇ ਨਾਲ ਜਿਸ ਦੀ ਕੀਮਤ CNY 2699 (ਲਗਭਗ 27 ਹਜ਼ਾਰ ਰੁਪਏ), ਦੂਸਰੀ 8 ਜੀਬੀ ਰੈਮ ਅਤੇ 512 ਜੀਬੀ ਸਟੋਰੇਜ ਦੀ ਹੋਵੇਗੀ ਜਿਸ ਦੀ ਕੀਮਤ CNY 2999 (ਲਗਭਗ 30 ਹਜ਼ਾਰ ਰੁਪਏ) ਹੋਵੇਗੀ। 

 

ਇਸ ਦੇ ਨਾਲ ਹੀ, ਟਾਪ ਮਾਡਲ 'ਚ ਕੰਪਨੀ ਨੇ 12 ਜੀਬੀ ਰੈਮ ਅਤੇ 512 ਜੀਬੀ ਇੰਟਰਨਲ ਸਟੋਰੇਜ ਦਿੱਤੀ ਹੈ। ਚੀਨ ਵਿੱਚ ਕੀਮਤ CNY 3199 (ਲਗਭਗ 32 ਹਜ਼ਾਰ ਰੁਪਏ) ਹੈ।

 

ਰੈੱਡਮੀ ਦੇ 20 ਪ੍ਰੋ ਪ੍ਰੀਮੀਅਮ ਐਡੀਸ਼ਨ 'ਚ 6.39-ਇੰਚ ਦੀ ਫੁੱਲ ਐਚਡੀ + ਡਿਸਪਲੇਅ ਦਿੱਤੀ ਗਈ ਹੈ। ਇਹ 19: 5: 9 ਦੇ ਅਨੁਪਾਤ ਦੇ ਨਾਲ ਆਵੇਗਾ। ਉਥੇ, ਫ਼ੋਨ 'ਚ ਆਕਟਾ ਕੋਰ ਕੁਆਲਕਾਮ ਸਨੈਪਡ੍ਰੈਗਨ 855 ਪਲੱਸ ਐੱਸ ਓ ਸੀ ਪ੍ਰੋਸੈਸਰ ਹੋਵੇਗਾ। 

 

ਇਸ ਤੋਂ ਇਲਾਵਾ ਇਹ ਫ਼ੋਨ ਟ੍ਰਿਪਲ ਰਿਅਰ ਕੈਮਰਾ ਦੇ ਨਾਲ ਆਉਂਦਾ ਹੈ। ਇਸ ਵਿੱਚ 48 ਮੈਗਾਪਿਕਸਲ, 13 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦਾ ਕੈਮਰਾ ਹੈ। ਇਸ ਦੇ ਨਾਲ ਹੀ ਸੈਲਫੀ ਕਲਿਕ ਕਰਨ ਲਈ ਫ਼ੋਨ 'ਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Redmi K20 Pro Premium Edition launched know specifications and features