ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Redmi Note 8 Pro ਭਾਰਤ 'ਚ 16 ਅਕਤੂਬਰ ਦਾ ਹੋਵੇਗਾ ਲਾਂਚ

Redmi Note 8 Pro ਭਾਰਤ 'ਚ 16 ਅਕਤੂਬਰ ਦਾ ਹੋਵੇਗਾ ਲਾਂਚ। # 64MPQuadCamBeast ਹੈਸ਼ਟੈਗ ਨੂੰ ਇਸ ਫ਼ੋਨ ਲਈ ਵਰਤੋਂ ਕੀਤਾ ਗਿਆ ਹੈ। ਫ਼ੋਨ ਨੂੰ ਸਭ ਤੋਂ ਪਹਿਲਾਂ ਅਗਸਤ ਮਹੀਨੇ ਵਿੱਚ ਚੀਨੀ ਮਾਰਕੀਟ ਵਿੱਚ ਉਤਾਰਿਆ ਗਿਆ ਸੀ। ਲਾਂਚ ਤੋਂ ਬਾਅਦ ਹੀ ਸ਼ਾਓਮੀ ਇੰਡੀਆ ਦੇ ਮੁੱਖੀ ਮਨੂ ਕੁਮਾਰ ਜੈਨ ਨੇ ਕਿਹਾ ਕਿ ਰੈਡਮੀ ਨੋਟ 8 ਪ੍ਰੋ ਨੂੰ ਭਾਰਤ ਵਿੱਚ ਦੋ ਮਹੀਨਿਆਂ ਵਿੱਚ ਟੈਸਟਿੰਗ ਅਤੇ ਸਰਟੀਫ਼ੀਕੇਸ਼ਨ ਪੂਰੇ ਹੋਣ ਤੋਂ ਬਾਅਦ ਪੇਸ਼ਕਸ਼ ਕਰ ਦਿੱਤਾ ਜਾਵੇਗਾ।

 

ਇਸ ਫ਼ੋਨ ਵਿੱਚ 64 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾਵੇਗਾ। ਚੀਨ ਵਿੱਚ ਲਾਂਚ ਕੀਤੇ ਗਏ ਰੈਡਸੀ ਨੋਟ 8  ਪ੍ਰੋ ਵਿੱਚ 6.53 ਇੰਚ ਦਾ ਫੁੱਲ-ਐੱਚਡੀ + ਡਿਸਪਲੇਅ ਦਿੱਤਾ ਜਾ ਸਕਦਾ ਹੈ। ਨਾਲ ਹੀ ਮੀਡੀਆਟੇਕ ਦੀ ਨਵੀਂ ਗੇਮਿੰਗ ਪ੍ਰੋਸੈਸਰ ਹੀਲਿਓ ਜੀ 90 ਟੀ ਦਾ ਉਪਯੋਗ ਹੋਇਆ ਹੈ। ਨਾਲ 8 ਜੀਬੀ ਤੱਕ ਰੈਮ ਦਿੱਤੀ ਹੈ। ਗੇਮਿੰਗ ਦੇ ਤਜਰਬੇ ਨੂੰ ਚੰਗਾ ਬਣਾਉਣਾ ਲਈ ਕੰਪਨੀ ਨੇ ਲਿੰਕਿਵਡ ਕੂਲਿੰਗ ਨੂੰ ਇਸ ਫ਼ੋਨ ਦਾ ਹਿੱਸਾ ਬਣਾਇਆ ਹੈ।

 

ਇਹ ਗੇਮ ਟਰਬੋ 2.0 ਮੋਡ ਵਰਗੇ ਗੇਮਿੰਗ ਫੀਚਰ ਨਾਲ ਆਉਂਦਾ ਹੈ। ਕੰਪਨੀ ਇਸ ਫੋਨ ਦੇ ਨਾਲ ਗੇਮਿੰਗ ਕੰਟ੍ਰੋਲਰ ਨੂੰ ਵੀ ਵੇਚੇਗੀ। ਕੈਮਰਾ ਸੈੱਟਅਪ ਦੀ ਗੱਲ ਕਰੋ ਤਾਂ ਇਸ ਫ਼ੋਨ ਦੇ ਬੈਕ ਪੈਨਲਾਂ 'ਤੇ ਚਾਰ ਰਿਅਰ ਕੈਮਰੇ ਦਿੱਤੇ ਗਏ ਹਨ। 

 

ਪ੍ਰੋ ਵੈਰੀਅਟ ਵਿੱਚ 64 ਮੈਗਾਪਿਕਸਲ ਦਾ ਕੈਮਰਾ ਹੈ, ਜੋ ਕਿ 8 ਮੈਗਾਪਿਕਸਲ ਅਤੇ ਦੋ 2 ਮੈਗਾਪਿਕਸਲ ਦੇ ਕੈਮਰੇ ਹਨ।.ਉਥੇ, ਸੇਲਫੀ ਪ੍ਰੇਮੀਆਂ ਲਈ 20 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Redmi Note 8 Pro set to launch on 16th october