ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਲਾਇੰਸ ਫ਼ਾਈਬਰ ਲਾਂਚ, ਜਾਣੋ JIO-AIRTEL-BSNL ’ਚੋਂ ਹੁਣ ਕੀ ਸਸਤਾ

ਰਿਲਾਇੰਸ ਫ਼ਾਈਬਰ ਲਾਂਚ, ਜਾਣੋ JIO-AIRTEL-BSNL ’ਚੋਂ ਹੁਣ ਕੀ ਸਸਤਾ

ਰਿਲਾਇੰਸ ਜੀਓ ਨੇ ਫ਼ੋਨ ਤੇ ਇੰਟਰਨੈੱਟ ਦੇ ਨਾਲ–ਨਾਲ ਟੀਵੀ ਵੇਖਣ ਦੀ ਸਹੂਲਤ ਦੇਣ ਵਾਲੀ ਬ੍ਰਾੱਡਬੈਂਡ ਸੇਵਾ ‘ਜੀਓ–ਫ਼ਜਈਬਰ’ ਕੱਲ੍ਹ ਵੀਰਵਾਰ ਨੂੰ ਸ਼ੁਰੂ ਕਰ ਦਿੱਤੀ। ਕੰਪਨੀ 699 ਰੁਪਏ ਦੇ ਘੱਟੋ–ਘੱਟ ਮਾਸਿਕ ਪਲੈਨ ਵਿੱਚ 100 ਮਾਈਕ੍ਰੋਬਾਈਟ ਪ੍ਰਤੀ ਸੈਕੰਡ (MBPS) ਦੀ ਸਪੀਡ ਦੇਵੇਗੀ।

 

 

ਗੋਲਡ ਤੇ ਉਸ ਤੋਂ ਉੱਪਰ ਦੇ ਪਲੈਨ ਨਾਲ ਇੱਕ ਟੀਵੀ ਵੀ ਦਿੱਤਾ ਜਾਵੇਗਾ। ਇਹ ਪਲੈਨ 1,299 ਰੁਪਏ ਮਾਸਿਕ ਤੋਂ ਸ਼ੁਰੂ ਹੋਣਗੇ।

 

 

ਹੁਣ ਵੇਖਦੇ ਹਾਂ ਕਿ ਜੀਓ–ਫ਼ਾਈਬਰ ਲਾਂਚ ਹੋਣ ਤੋਂ ਬਾਅਦ ਕਿਸ ਕੰਪਨੀ ਦਾ ਪਲੈਨ ਸਸਤਾ ਹੈ।

 

 

ਜੀਓ ਕੰਪਨੀ ਨੇ ਕਿਹਾ ਕਿ ਬ੍ਰਾੱਡਬੈਂਡ ਸੇਵਾ ਅਧੀਨ ਦੇਸ਼ ਭਰ ਵਿੱਚ ਉਸ ਦੇ ਗਾਹਕਾਂ ਨੂੰ ਅਸੀਮਤ ਇੰਟਰਨੈੱਟ, ਮੁਫ਼ਤ ਵਾਇਸ ਕਾੱਲ ਦੇ ਨਾਲ ਟੀਵੀ, ਵਿਡੀਓ ਕਾਲਿੰਗ ਤੇ ਕਾਨਫ਼ਰੰਸਿੰਗ ਕਰਨ ਦੀ ਸਹੂਲਤ ਵੀ ਮਿਲੇਗੀ। ਜਿਹੜੇ ਲੋਕ ਸਾਲਾਨਾ ਖਪਤਕਾਰ ਮੈਂਬਰਸ਼ਿਪ ਲੈਣਗੇ, ਉਨ੍ਹਾਂ ਨੂੰ ਮੁਫ਼ਤ ਸੈੱਟ–ਟਾੱਪ ਬਾੱਕਸ ਦਿੱਤਾ ਜਾਵੇਗਾ।

 

 

ਜੀਓ ਫ਼ਾਈਬਰ ਦੀ ਸੇਵਾ ਲੈਣ ਵਾਲੇ ਗਾਹਕਾਂ ਨੂੰ 1,000 ਰੁਪਏ ਇੰਸਟਾਲੇਸ਼ਨ ਚਾਰਜ ਤੇ 1,500 ਰੁਪਏ ਰੀਫ਼ੰਡੇਬਲ ਮਨੀ ਦੇਣੀ ਹੋਵੇਗੀ।

 

 

ਜਾਣੋ ਕਿਹੜੀ ਕੰਪਨੀ ਦੇ ਹਨ ਬੈਸਟ ਬ੍ਰਾੱਡਬੈਂਡ ਪਲੈਨ

 

ਲਾਭ     ਜੀਓ   ਏਅਰਟੈੱਲ    ਬੀਐੱਸਐੱਨਐੱਲ   ਏਸੀਟੀ
ਕੀਮਤ   699    799          399                   685
ਸਪੀਡ   100     40            08                    15
ਡਾਟਾ     150    100          ਅਸੀਮਤ             100

 

ਦਰਮਿਆਨੇ ਪਲੈਨ
ਕੀਮਤ   1299   1099        1299                1159
ਸਪੀਡ    200     100          10                    100
ਡਾਟਾ     750     600          ਅਸੀਮਤ              400

 

ਮਹਿੰਗੇ ਪਲੈਨ
ਕੀਮਤ    8499   1999         2349                5999
ਸਪੀਡ    1000    100          24                    1000
ਡਾਟਾ      5000    ਅਸੀਮਤ    ਅਸੀਮਤ             2500


 

 

ਜੀਓ ਦੇ ਹਨ ਚਾਰ ਤਰ੍ਹਾਂ ਦੇ ਪਲੈਨ
ਪਲੈਨ     ਬ੍ਰੌਂਜ਼      ਸਿਲਵਰ     ਗੋਲਡ    ਡਾਇਮੰਡ
ਕੀਮਤ     699     849        1299    2499
ਸਪੀਡ     100     100         250     500
ਡਾਟਾ       100     200        500     1250
             (+50)  (+200)   (+250)  (+250)

 

ਜੀਓ ਨਾਲ ਇਹ ਆੱਫ਼ਰ ਵੀ ਮੁਫ਼ਤ
- ਦੇਸ਼ ’ਚ ਕਿਤੇ ਵੀ ਫ਼ਿਕਸਡ–ਲਾਈਨ ’ਤੇ ਮੁਫ਼ਤ ਕਾਲਿੰਗ
- ਟੀਵੀ ਵਿਡੀਓ ਕਾਲਿੰਗ ਜਾਂ ਕਾਨਫ਼ਰੰਸਿੰਗ ਸੇਵਾ (1,200 ਰੁਪਏ ਸਾਲਾਨਾ ਤੱਕ)
- ਮੁਫ਼ਤ ਗੇਮਿੰਗ ਸੇਵਾ (1200 ਰੁਪਏ ਸਾਲਾਨਾ ਤੱਕ)
-
ਘਰ ਜਾਂ ਬਾਹਰ ਕੰਟੈਂਟ ਸ਼ੇਅਰ ਕਰਨ ਦੀ ਸਹੂਲਤ

ਮੁਫ਼ਤ ਨੌਰਟਨ ਸਾਈਬਰ ਸੁਰੱਖਿਆ ਭਾਵ ਐਂਟੀ ਵਾਇਰਸ (5 ਉਪਕਰਣਾਂ ’ਤੇ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reliance Fibre Launched Know which is cheaper out of JIO-AIRTEL-BSNL