ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਿਲਾਇੰਸ ਨੇ ਤਿੰਨ ਮਹੀਨਿਆਂ 'ਚ ਕਮਾਏ 9516 ਕਰੋੜ ਰੁਪਏ

ਰਿਲਾਇੰਸ ਇੰਡਸਟਰੀ ਨੇ ਚਾਲੂ ਵਿੱਤੀ ਸਾਲ ਦੀ ਤੀਸਰੀ ਤਿਮਾਹੀ 'ਚ ਰਿਕਾਰਡ ਤੋੜ ਕਮਾਈ ਕੀਤੀ ਹੈ। ਦੂਜੀ ਤਿਮਾਹੀ 'ਚ ਕੰਪਨੀ ਨੇ ਰਿਕਾਰਡ ਤੋੜ ਕਮਾਈ ਕੀਤੀ। ਜੁਲਾਈ-ਸਤੰਬਰ 2018 'ਚ ਰਿਲਾਇੰਸ ਨੇ 9516 ਕਰੋੜ ਦਾ ਮੁਨਾਫਾ ਕਮਾਇਆ। ਦੇਸ਼ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ 'ਚ ਸ਼ਾਮਲ ਰਿਲਾਇੰਸ ਇੰਡਸਟਰੀ ਕੰਪਨੀ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਉਸ ਨੂੰ 9516 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਹੈ।

 

ਕੰਪਨੀ ਨੂੰ ਦੂਜੀ ਤਿਮਾਹੀ 'ਚ 17.4 ਫੀਸਦੀ ਦਾ ਵਾਧਾ ਹੋਇਆ ਹੈ। ਜੇਕਰ ਅੰਕੜੇ ਦੇਖੀਏ ਤਾਂ ਪਿਛਲੇ ਸਾਲ ਦੀ ਸਮਾਨ ਤਿਮਾਹੀ 'ਚ ਕੰਪਨੀ ਨੂੰ 8,109 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਉੱਥੇ ਇਸ ਸਾਲ ਇਹ ਲਾਭ 9516 ਕਰੋੜ ਰੁਪਏ 'ਤੇ ਪਹੁੰਚ ਗਿਆ। ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ 'ਚ ਕੰਪਨੀ ਦਾ ਮਾਲਿਆ 54.5 ਫੀਸਦੀ ਵਧ ਕੇ 156,291 ਕਰੋੜ ਰੁਪਏ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Reliance has earned Rs 9516 crore in three months